Friday, April 24, 2026

ਜ਼ਿਲ੍ਹਾ ਪੱਧਰੀ ਸਿਵਲ ਸੇਵਾਵਾਂ ਦਿਵਸ ਮਨਾਇਆ

ਲੋਕਾਂ ਦੀ ਸੇਵਾ ਹੀ ਮੁੱਖ ਮੰਤਵ – ਰਵੀ ਭਗਤ

PPN2104201518

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਲੋਕਾਂ ਦੀ ਸੇਵਾ, ਸਾਕਾਰਤਮਕ ਸੋਚ ਤੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਹੀ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਸਥਾਨਕ ਬਚਤ ਭਵਨ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਸਿਵਲ ਸੇਵਾਵਾਂ ਦਿਵਸ ਮੌਕੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਆਈ.ਏ.ਐਸ, ਆਈ.ਪੀ.ਐਸ. ਪੀ.ਸੀ.ਐਸ, ਪੀਪੀ.ਐਸ ਅਤੇ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਦੇ ਦਿਵਸ ਦੀ ਵਧਾਈ ਦੇਦਿੰਆਂ ਕਿਹਾ ਕਿ ਇਹ ਦਿਨ ਸਾਨੂੰ ਮੌਕੇ ਪ੍ਰਦਾਨ ਕਰਦਾ ਹੈ ਕਿ ਅਸੀ ਰਲਕੇ ਸਿਵਲ ਸਰਵਿਸ ਨੂੰ ਦਰਪੇਸ਼ ਚੁਣੋਤੀਆਂ ਬਾਰੇ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀਆਂ ਚੁਣੋਤੀਆਂ ਦਾ ਸਾਹਮਣਾ ਕਰੀਏ। ਉਨਾਂ ਸਮੂਹ ਸਾਥੀਆਂ ਨੂੰ ਯਾਦ ਦਿਵਾਇਆ ਕਿ ਅਸੀ ‘ਨੌਕਰ ਹਾਂ , ਮਾਸਟਰ ਨਹੀਂ’। ਲੋਕਾਂ ਸੇਵਾ ਹੀ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ।
ਉਨਾਂ ਅੱਗੇ ਕਿਹਾ ਕਿ ਸਕਾਰਤਾਮਕ ਸੋਚ ਤੇ ਲੋਕਾਂ ਪ੍ਰਤੀ ਸੰਵੰਦਨਸ਼ੀਲਤਾ ਨੂੰ ਮੁੱਖ ਰੱਖ ਕੇ ਆਪਣੇ ਫਰਜ ਅਦਾ ਕਰਨੇ ਚਾਹੀਦੇ ਹਨ ਅਤੇ ਸਟਾਫ ਨਾਲ ਵਧੀਆ ਵਿਵਹਾਕ ਕਰਕੇ ਉੁਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਸੀ ਸਿਵਲ ਸਰਵਿਸ ਵਿਚ ਲੋਕ ਸੇਵਾ ਦੀ ਭਾਵਨਾ ਨਾਲ ਆਏ ਹਾਂ, ਇਹ ਗੱਲ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਵੈ ਅਨੁਸਾਸ਼ਨ ਅਤੇ ਆਪਣੇ ਕੰਮ ਦੇ ਸਵੈ ਨੀਰਿਖਣ ਨਾਲ ਹੀ ਅਸੀਂ ਬਿਹਤਰ ਪ੍ਰਸਾਸਨਿਕ ਸੇਵਾਵਾਂ ਜਨ ਸਧਾਰਨ ਤੱਕ ਪੁੱਜਦੀਆਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਮੁਲਕ ਦੀ ਤਰੱਕੀ ਲਈ ਅਜਿਹੇ ਸਾਰਥਕ ਯਤਨ ਕਰੀਏ ਕਿ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬੇਸੱਕ ਅੱਜ ਸਾਡੇ ਸਾਹਮਣੇ ਅਨੇਕਾਂ ਚੁਣੌਤੀਆਂ ਹਨ ਪਰ ਇਕ ਟੀਮ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਅਸੀਂ ਆਪਣੇ ਦੇਸ਼ ਦੀ ਤਰੱਕੀ ਯਕੀਨੀ ਬਣਾਉਣੀ ਹੈ। ਉਨਾਂ ਕਿਹਾ ਕਿ ਭਾਰਤੀ ਸਿਵਲ ਸੇਵਾਵਾਂ ਦਾ ਮੁਲਕ ਦੀ ਆਰਥਿਕ, ਸਮਾਜਿਕ ਤਰੱਕੀ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਸਿਵਲ ਅਧਿਕਾਰੀ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਇਕ ਕੜੀ ਵਜੋਂ ਵਿਚਰਦੇ ਹੋਏ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜਨਤਾ ਤੱਕ ਪੁੱਜਦਾ ਕਰਦਾ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦਿੱਤੇ ਸੰਦੇਸ਼ ਨੂੰਸੁਣਿਆ। ਇਸ ਤੋਂ ਉਪਰੰਤ ਸਮੂਹ ਅਧਿਕਾਰੀਆਂ ਆਪਣੀ ਤਾਇਨਾਤੀ ਤੋਂ ਹੁਣ ਤਕ ਦੇ ਸਫਰ ਦੌਰਾਨ ਆਈਆਂ ਚੁਣੋਤੀਆਂ ਤੇ ਤਬਦੀਲੀਆਂ ਬਾਰੇ ਵਿਚਾਰ ਪ੍ਰਗਟ ਕੀਤੇ ਗਏ। ਉਨਾਂ ਵਲੋਂ ਸਟਾਫ ਦੀ ਕਮੀ, ਮੁੱਢਲੇ ਢਾਂਚੇ ਵਿਚ ਕਮੀ ਆਦਿ, ਰਾਜਨੀਤਿਕ ਦਬਾਅ ਤੇ ਹੇਠਲੇ ਸਟਾਫ ਵਿਚ ਕੰਮ ਦੀ ਭਾਵਨਾ ਘੱਟ ਹੋਣੀ ਆਦਿ ਸਬੰਧੀ ਵਿਚਾਰ ਸਾਂਝੇ ਕੀਤੇ। ਸਮੂਹ ਅਧਿਕਾਰੀਆਂ ਨੇ ਇਕ ਮੱਤ ਵਿਚ ਸਮਰਥਨ ਕੀਤਾ ਕਿ ਸਭ ਚੁਣੌਤੀਆਂ ਦੇ ਬਾਵਜੂਦ ਉਹ ਆਪਣੀਆਂ ਡਿਊਟੀਆਂ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਉਣਗੇ। ਸਮੂਹ ਅਧਿਕਾਰੀਆਂ ਨੇ ਸਮੇਂ ਦੇ ਹਾਣੀ ਹੋਣ ਦੇ ਮੁਤਾਬਿਕ ਅਪਗਰੇਡ ਹੋਣ ਤੇ ਵੀ ਜੋਰ ਦਿੱਤਾ। ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ੍ਰੀ ਪ੍ਰਦੀਪ ਸੱਭਰਵਾਲ ਆਈ.ਏ.ਐਸ, ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਚੁਣੌਤੀਆਂ ਹੀ ਸਾਡੀ ਅਸਲ ਇਮਤਿਹਾਨ ਲੈਂਦੀਆਂ ਹਨ ਅਤੇ ਇਸ ਦੌਰਾਨ ਹੀ ਸਾਡੀ ਯੋਗਤਾ ਪਰਖੀ ਜਾਂਦੀ ਹੈ। ਉਨਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਰੋੜਾਂ ਲੋਕਾਂ ਦੀ ਗਿਣਤੀ ਵਿਚੋ ਅਸੀ ਕੁਝ ਬਾਹਰ ਨਿਕਲ ਕੇ ਆਏ ਹਾਂ, ਸਾਨੂੰ ਵੱਡਮੁੱਲੀ ਜ਼ਿੰਮੇਵਾਰੀ ਮਿਲੀ ਹੈ ਅਤੇ ਪੂਰੀ ਜ਼ਿੰਮੇਵਾਰੀ ਨਾਲ ਲੋਕ ਸੇਵਾ ਹੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਬੀਰ ਸਿੰਘ ਜੁਆਇੰਟ ਕਮਿਸ਼ਨਰ ਨਗਰ ਨਿਗਮ, ਸ੍ਰੀ ਬਲਦੇਵ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਸ਼ਰਮਾ ਐਸ.ਡੀ.ਐਮ-2, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ ਅੰਮ੍ਰਿਤਸਰ-1 ਸਮੇਤ ਪੁਲਿਸ ਅਧਿਕਾਰੀ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply