
ਹੁਸ਼ਿਆਰਪੁਰ, 22 ਅਪ੍ਰੈਲ (ਸਤਵਿੰਦਰ ਸਿੰਘ) – ਸਮਾਜਿਕ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਦਿਆਂ ਅੱਜ ਬੇਗਮਪੁਰਾ ਟਾਇਗਰ ਫੋਰਸ ਨੇ ਡਗਾਣਾ ਕਲਾਂ ਦੇ ਸਕੂਲ ਵਿਖੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਾਤੀਵਾਦ ਨੂੰ ਨਕਾਰਦੇ ਹੋਏ ਹਰੇਕ ਜਾਤੀ ਦੇ ਗਰੀਬ ਬੱਚਿਆਂ ਨੂੰ ਸਕੂਲ ਟੀਚਰਾਂ ਦੀ ਮੌਜੂਦਗੀ ਵਿੱਚ ਬੇਗਮਪੁਰਾ ਟਾਇਗਰ ਫੋਰਸ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਅਸ਼ੋਕ ਸੱਲਣ ਦੀ ਦੇਖ ਰੇਖ ਵਿੱਚ ਕਾਪੀਆਂ ਵੰਡੀਆ।ਕੌਮੀ ਪ੍ਰਧਾਨ ਬੇਗਮਪੁਰਾ ਟਾਇਗਰ ਫੋਰਸ ਨਰਿੰਦਰ ਨਹਿਰੂ ਅਤੇ ਜਿਲਾਂ੍ਹ ਪ੍ਰਧਾਨ ਤਾਰਾ ਚੰਦ ਵਿਸ਼ੇਸ਼ ਤੌਰ ਤੇ ਪਹੁੰਚੇ। ਨਰਿੰਦਰ ਨਹਿਰੂ ਨੇ ਬੱਚਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਪੜਾਈ ਤੋ ਬਗੈਰ ਇਨਸਾਨ ਨਿਹੱਥਾ ਅਤੇ ਹੀਣਾ ਮਹਿਸੂਸ ਕਰਦਾ ਹੈ। ਪੜਾਈ ਨਾਲ ਇਨਸਾਨ ਨੂੰ ਚੰਗੇ ਬੁਰੇ ਦੀ ਪਹਿਚਾਣ ਆਉਂਦੀ ਹੈ ਅਤੇ ਦੂਜਿਆਂ ਨਾਲ ਬਗੈਰ ਲੜੇ ਤਰਕ ਅਤੇ ਦਲੀਲ ਨਾਲ ਗੱਲ ਸਕਦਾ ਹੈ।ਉਹਨਾਂ ਕਿਹਾ ਕਿ ਪੜਾਈ ਤੋ ਬਗੈਰ ਮਨੁੱਖ ਅੱਖਾਂ ਹੁੰਦੇ ਹੋਏ ਵੀ ਅੰਨਾ ਕਹਾਉਂਦਾ ਹੈ। ਇਸ ਲਈ ਵਿੱਦਿਆ ਨੂੰ ਤੀਜਾ ਨੇਤਰ ਕਿਹਾ ਗਿਆ ਹੈ।
ਅਸ਼ੋਕ ਸੱਲਣ ਅਤੇ ਤਾਰਾ ਚੰਦ ਨੇ ਆਪਣੇ ਸੰਬੋਧਨ ਵਿੱਚ ਬੱਚਿਆ ਨੂੰ ਕਿਹਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਵਿੱਦਿਆ ਇੱਕ ਐਸੀ ਸੌਗਾਤ ਬਖਸ਼ੀ ਹੈ ਜਿਸ ਨੂੰ ਕੋਈ ਖੋਹ ਨਹੀਂ ਸਕਦਾ। ਇਸ ਮੌਕੇ ਸਕੂਲ ਦੀ ਹੈੱਡ ਮਾਸਟਰ ਮੈਡਮ ਵਿਸ਼ਾਲੀ ਚੱਢਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਨੂੰ ਸੰਵਾਰਨਾ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਆਗੂਆਂ ਨੇ ਬੱਚਿਆ ਨੂੰ ਵੱਧ ਤੋਂ ਵੱਧ ਪੜਨ ਦੀ ਅਪੀਲ ਕੀਤੀ ਤਾਂ ਜੋ ਆਪਣੇ ਮਾਂ ਬਾਪ ਅਤੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਰਵਿੰਦਰ ਸਿੰਘ, ਰਾਜ ਰਾਣੀ, ਦਲਜੀਤ ਕੌਰ, ਨੀਲਮ ਰਾਣੀ, ਰੀਟਾਂ ਰਾਣੀ, ਭੁਪਿੰਦਰ ਕੌਰ, ਸੋਮਾਂ ਰਾਣੀ, ਹਰਪ੍ਰੀਤ ਕੌਰ, ਨਿਰੰਜਣ ਕੌਰ, ਮੋਨਿਕਾ ਜੋਸ਼ੀ, ਸੁਖਵਿੰਦਰ ਕੌਰ ਅਤੇ ਜਨਰਲ ਸੈਕਟਰੀ ਅਮਰਜੀਤ ਸੰਧੀ ਅਤੇ ਉਪ ਪ੍ਰਧਾਨ ਸੋਮ ਦੇਵ ਸੰਧੀ, ਸੋਨੂੰ, ਦਜਿੰਦਰ ਸਿੰਘ ਆਦਿ ਸ਼ਾਮਿਲ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media