
ਅਲਗੋਂ ਕੋਠੀ, 22 ਅਪਰੈਲ (ਹਰਦਿਆਲ ਸਿੰਘ ਭੈਣੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਜੋਨ ਦੇ ਖੇਤਰ ਅਮਰਕੋਟ ਵੱਲੋਂ ਸਕੂਲਾਂ ਕਾਲਜਾਂ ਤੇ ਪਿੰਡਾਂ ਸ਼ਹਿਰਾਂ ‘ਚ ਨੈਤਿਕ ਸਿਖਿਆ ਦੀ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਟੱਡੀ ਸਰਕਲ ਵਲੋਂ ਰਾਤ ਦੇ ਸਮਾਗਮਾਂ ‘ਚ ਧਾਰਮਿਕ ਫਿਲਮਾਂ, ਗੁਰਮਤਿ ਕੈਂਪਾਂ ਤੇ ਗੁਰਮਤਿ ਵੀਚਾਰਾਂ ਤੋਂ ਇਲਾਵਾ ਦਸਤਾਰ ਮਾਰਚ ਰਾਹੀਂ ਸਮੂਹ ਸਾਧ ਸੰਗਤ ਤੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਦੇ ? ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।ਖੇਤਰ ਅਮਰਕੋਟ ਦੇ ਸਮੁਹ ਕਾਰਜਕਰਤਾ ਵੀਰਾਂ ਨੇ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਵਿੱਚ ? ਇਲਾਕੇ ਦੀਆਂ ਸਮੂਹ ਸੰਗਤਾਂ ਸਾਥ ਦੇ ਰਹੀਆਂ ਹਨ, ਉਥੇ ਮੀਡੀਆ ਵੱਲੋ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਲਈ ਉਹ ? ਉਨਾ ਦੇ ਧੰਨਵਾਦੀ ਹਨ। ਇਸ ਮੌਕੇ ਸ. ਗੁਰਦੇਵ ਸਿੰਘ ਅਮਰਕੋਟ, ਜਸਵਿੰਦਰ ਸਿੰਘ ਰਾਜੋਕੇ, ਡਾ. ਦਲਜੀਤ ਸਿੰਘ ਮੱਦਰ, ਕਸ਼ਮੀਰ ਸਿੰਘ ਅਲਗੋਂ, ਦਿਲਬਾਗ ਸਿੰਘ ਧਾਰੀਵਾਲ, ਡਾ. ਮਲਕੀਤ ਸਿੰਘ ਚੀਮਾ, ਡਾ. ਬਲਜੀਤ ਸਿੰਘ ਰਾਜੋਕੇ, ਇੰਦਰਜੀਤ ਸਿੰਘ ਅਮਰਕੋਟ ਆਦਿ ਮੌਜੂਦ ਸਨ।
Punjab Post Daily Online Newspaper & Print Media