ਹਰ ਬੱਚੇ ਨੂੰ ਉੱਤਮ ਵਿਦਿਆ ਮਿਲੇ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 23 ਅਪ੍ਰੈਲ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰ’ਸਟ ਵਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚੁ੧ ਤਰਨ ਤਾਰਨ ਰੋਡ ਦੇ ਸੈਸ਼ਨ ਦੀ ਆਰੰਭਤਾ ਅਰਦਾਸ ਕਰਕੇ ਕੀਤੀ ਗਈ।ਇਸ ਅਰਦਾਸ ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ ਜਿਥੇ ਕੀਰਤਨ ਦੀ ਹਾਜਰੀ ਭਰੀ ਉਥੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਵੀ ਕੀਰਤਨ ਦੀ ਹਾਜਰੀ ਭਰੀ ਤੇ ਬੱਚਿਆਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਅਰਥਾਂ ਤਂੋ ਜਾਣੂ ਕਰਵਾਇਆ ਅਤੇ ਕਿਹਾ ਕਿ ਬਚਿਓ ਤੁਸੀ ਇਥੋਂ ਦੁਨਿਆਵੀ ਪੜਾਈ ਪੜ ਕੇ ਜਿਥੇ ਡਾਕਟਰ, ਇੰਜੀਨਿਅਰ, ਪ੍ਰੋਫੈਸਰ, ਜ’ਜ ਜਾਂ ਵਕੀਲ ਬਣੋ ਤਾਂ ਉਸ ਸਮੇ ਲੋੜਵੰਦਾਂ ਤੇ ਪਰਉਪਕਾਰ ਕਰਨਾ ਨਾ ਭੁਲੇਓ ਕਿਓਂ ਕਿ ਦੁਨੀਆ ਵਿਵਿੱਚ ਆਇਆ ਤਾਂ ਹੀ ਸਫਲ ਹੈ।ਜੇਕਰ ਅਸੀ ਆਪਣੇ ਜੀਵਨ ਦਾ ਕੁ’ਝ ਸਮਾਂ ਹੀ ਭਲੇ ਦੇ ਕਾਰਜ ਵਿੱਚ ਲਾਈਏ।ਉਪਰੰਤ ਭਾਈ ਸਾਹਿਬ ਨੇ ਆਪ ਬੱਚਿਆਂ ਦੀ ਚੜਦੀ ਕਲਾ ਤੇ ਵਧੀਆ ਪੜਾਈ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਇਥੋਂ ਦਾ ਹਰ ਬਵਿੱਚਾ ਪੜ ਲਿਖ ਕੇ ਉੱਚੀਆਂ ਬੁਲੰਦੀਆਂ ਤੇ ਪਹੁੰਚੇ, ਨਾਮ ਬਾਣੀ ਨਾਲ ਜੁੜੇ, ਆਪਣਾ ਅਤੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ।ਭਾਈ ਸਾਹਿਬ ਨੇ ਦ’ਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਸਲੀਨ ਕੌਰ ਦੇ ਉਦਮ ਸਦਕਾ ਸਕੂਲ ਦੇ ਬੱਚੇ ਜਿਥੇ ਦੁਨਿਆਵੀ ਪੜਾਈ ਕਰਦੇ ਹਨ ਉਥੇ ਅਧਿਆਤਮਿਕ ਪੜਾਈ ਵੀ ਕਰਦੇ ਹਨ ਜਿਵੇਂ ਕਿ ਜੁਬਾਨੀ ਪਾਠ ਯਾਦ ਕਰਨਾ, ਅਰਦਾਸ ਕਰਨੀ, ਕੀਰਤਨ ਦੀ ਸਿਖਲਾਈ ਵਗੈਰਾ ਵੀ ਸਿਖਾਇਆ ਜਾਂਦਾ ਹੈ।ਭਾਈ ਸਾਹਿਬ ਜੀ ਨੇ ਸਮੁੱਚੇ ਸਟਾਫ ਦੀ ਵੀ ਚੜਦੀ ਕਲਾ ਦੀ ਅਰਦਾਸ ਕੀਤੀ।ਜਿਹੜੇ ਬੱਚਿਆਂ ਪੂਰੀ ਲਗਨ ਤੇ ਮਿਹਨਤ ਨਾਲ ਪੜਾਉਂਦੇ ਹਨ।ਸਕੂਲ ਦੇ ਬੱਚਿਆਂ ਨੇ ਸ਼ੈਸ਼ਨ ਦੀ ਅਰੰਭਤਾ ਦੇ ਮੌਕੇ ਤੇ ਸਹਿਜ ਪਾਠ ਦੇ ਭੋਗ ਵੀ ਪਾਏ।ਸਹਿਜ ਪਾਠ ਵਿੱਚ ਬੱਚਿਆਂ ਨੇ ਖੁਦ ਬਾਣੀ ਪੜੀ ਨੋਵੇਂ ਮੱਹਲੇ ਦੇ ਸਲੋਕ ਬੱਚਿਆਂ ਨੇ ਆਪ ਪੜ੍ਹੇ ਤੇ ਰਾਗ ਮਾਲਾ ਪੜ੍ਹ ਕੇ ਬੱਚਿਆਂ ਨੇ ਆਪ ਭੋਗ ਪਾਏ।ਭਾਈ ਸਾਹਿਬ ਨੇ ਭੋਗ ਪੈਣ ਦੇ ਮੌਕੇ ਤੇ ਕਿਹਾ ਕਿ ਜਿਸ ਤਰ੍ਹਾਂ ਬੱਚਿਆਂ ਨੇ ਸ਼ੁ’ਧ ਬਾਣੀ ਪੜੀ ਹੈ ਮੈ ਬੜੀ ਖੁਸ਼ੀ ਹੋਈ ਹੈ।ਇਹ ਸਾਰਾ ਉਪਰਾਲਾ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਦਾ ਉਦਮ ਹੈ।
ਇਸ ਮੌਕੇ ਬੱਚਿਆਂ ਅਸੀਸਾਂ ਦੇਣ ਲਈ ਵਿਸ਼ੇਸ਼ ਤੌਰ ਤੇ ਟਰੱਸਟੀ ਮੈਂਬਰ ਸ. ਟਹਿਲਇੰਦਰ ਸਿੰਘ, ਸ. ਤਰਵਿੰਦਰ ਸਿੰਘ, ਬਾਬਾ ਹਰਮਿੰਦਰ ਸਿੰਘ (ਕਾਰ ਸੇਵਾ ਵਾਲੇ), ਬਰਾਂਚ -2 ਦੇ ਪ੍ਰਿੰਸੀਪਲ ਜਗਜੀਤ ਕੌਰ, ਸ. ਪ੍ਰੀਤਮ ਸਿੰਘ, ਸ. ਰਜਿੰਦਰ ਸਿੰਘ ਰਾਣਾ, ਸ. ਗੁਰਪਾਲ ਸਿੰਘ ਉਸਤਾਦ, ਬੀਬੀ ਜਤਿੰਦਰ ਕੌਰ, ਸ. ਦਵਿੰਦਰਪਾਲ ਸਿੰਘ, ਸਿਲਕੀ ਵੀਰ ਜੀ, ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ), ਸ. ਰਮਿੰਦਰ ਸਿੰਘ, ਲਿਟਲ ਵੀਰ ਜੀ ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਵੱਲੋਂ ਭਾਈ ਗੁਰਇਕਬਾਲ ਸਿੰਘ ਜੀ ਅਤੇ ਟਰ’ਸਟੀ ਮੈਂਬਰਾਂ ਦਾ ਧੰਨਵਾਦ ਕੀਤਾ ।
Punjab Post Daily Online Newspaper & Print Media
