Thursday, June 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕ੍ਰਿਕਟ ਮੁਕਾਬਲੇ ਸੰਪਨ

ਅੰਮ੍ਰਿਤਸਰ, 24 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁਰਸ਼ਾਂ ਦੇ ਅੰਤਰ-ਵਿਭਾਗੀ ਕ੍ਰਿਕਟ ਮੁਕਾਬਲਿਆਂ ਵਿਚ ਕਾਨੂੰਨ ਵਿਭਾਗ ਨੇ ਸਕੂਲ ਆਫ਼ ਸੋਸ਼ਿਲ ਸਾਇੰਸਜ਼ ਵਿਭਾਗ ਨੂੰ ਹਰਾਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਸਕੂਲ ਆਫ਼ ਸੋਸ਼ਿਲ ਸਾਇੰਸਜ਼ ਵਿਭਾਗ ਦੂਜੇ ਸਥਾਨ ਤੇ ਰਿਹਾ ਜਦਕਿ ਇਲੈਕਟ੍ਰੋਨਿਕਸ ਟੈਕਨੋਲੋਜੀ ਵਿਭਾਗ ਨੇ ਸਕੂਲ ਆਫ਼ ਪੰਜਾਬੀ ਸਟੱਡੀਜ਼ ਵਿਭਾਗ ਨੂੰ ਹਰਾਕੇ ਤੀਜਾ ਸਥਾਨ ਹਾਸਲ ਕੀਤਾ। ਕ੍ਰਿਕਟ ਦੇ ਇਨਾਂ 5 ਦਿਨਾਂ ਮੁਕਾਬਲਿਆਂ ਵਿਚ ਕਾਨੂੰਨ ਵਿਭਾਗ ਦੇ ਖਿਡਾਰੀ ਜਸੀਨ ਸੇਠੀ ਨੂੰ ਸਰਵੋਤਮ ਖਿਡਾਰੀ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ । ਇਹ ਮੁਕਾਬਲੇ ਬੀਤੀ ਸ਼ਾਮ ਯੂਨੀਵਰਸਿਟੀ ਦੇ ਸਪੋਰਟਸ ਸਟੇਡੀਅਮ ਵਿਖੇ ਸੰਪਨ ਹੋਏ । ਇਸਤ੍ਰੀਆਂ ਦੇ ਕ੍ਰਿਕਟ ਮੁਕਾਬਲਿਆਂ ਵਿਚ ਕੰਪਿਊਟਰ ਸਾਇੰਸ ਐਡਂ ਇੰਜੀਨੀਅਰਿੰਗ ਵਿਭਾਗ ਦੀ ਟੀਮ ਨੇ ਕੈਮਿਸਟਰੀ ਵਿਭਾਗ ਦੀ ਟੀਮ ਨੂੰ ਹਰਾਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਕੈਮਿਸਟਰੀ ਵਿਭਾਗ ਦੂਜੇ ਸਥਾਨ ਤੇ ਰਿਹਾ ਜਦਕਿ ਕਾਨੂੰਨ ਵਿਭਾਗ ਨੇ ਇਲੈਕਟ੍ਰੋਨਿਕਸ ਟੈਕਨੋਲੋਜੀ ਵਿਭਾਗ ਨੂੰ ਤੀਜਾ ਸਥਾਨ ਹਾਸਲ ਕੀਤਾ।
ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ, ਡੀਨ, ਵਿਦਿਆਰਥੀ ਭਲਾਈ, ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ। ਇਨ੍ਹਾਂ ਪੰਜ-ਦਿਨਾਂ ਮੁਕਾਬਲਿਆਂ ਵਿਚ ਕ੍ਰਿਕਟ ਦੀਆਂ 24 ਟੀਮਾਂ ਨੇ ਭਾਗ ਲਿਆ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply