
ਹੁਸ਼ਿਆਰਪੁਰ, 27 ਅਪ੍ਰੈਲ (ਸਤਵਿੰਦਰ ਸਿੰਘ) – ਸਥਾਨਕ ਤਹਿਸੀਲ ਕੰਪਲੈਕਸ ਵਿੱਖੇ ਨੰਬਰਦਾਰ ਯੁਨੀਅਨ ਸਬ ਡਵੀਜਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਸਬ ਡਵੀਜਨ ਅਮ੍ਰਿਤ ਰਾਏ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਜਿਲਾ ਪ੍ਰਧਾਨ ਮੰਗਲ ਸਿੰਘ ਜੋਸ਼ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਇਨਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਇੱਕ ਹਫਤੇ ਦੇ ਅਦੰਰ ਨਬੰਰਦਾਰਾਂ ਦਾ ਸਾਲ 2013-2014 ਦਾ ਮਾਨ ਭੱਤਾ ਨਾ ਮਿਲਿਆ ਤਾਂ ਉਹ ਇਸ ਨੂੰ ਲੈਣ ਲਈ ਵੱਡੇ ਪੱਧਰ ਤੇ ਐਸ. ਡੀ. ਐਮ. ਹਸ਼ਿਆਰਪੁਰ ਦੇ ਦਫਤਰ ਅੱਗੇ ਧਰਨਾ ਦੇਣਗੇ ਤੇ ਰੋਸ ਪ੍ਰਦਰਸ਼ਨ ਕਰਨਗੇ। ਜਿਸ ਦੀ ਸਾਰੀ ਜਿੰਮੇਵਾਰੀ ਜਿਲਾ ਪ੍ਰਸਾਸ਼ਨ ਦੀ ਹੋਵੇਗੀ।ਇਸ ਮੋਕੇ ਨਬੰਰਦਾਰ ਗੁਰਦਿਆਲ ਸਿੰਘ, ਸੁਖਵਿਦੰਰ ਲਾਲ, ਗੁਰਮੀਤ ਸਿੰਘ, ਹਰਵਿਦੰਰ ਸਿੰਘ, ਸੋਹਣ ਸਿੰਘ. ਗੁਰਮੇਲ ਸਿੰਘ ਝਿਮ, ਜੋਗਿਦੰਰ ਪਾਲ, ਨਿਰਮਲ ਸਿੰਘ, ਜਗਤ ਸਿੰਘ, ਜਰਨੈਲ ਸਿੰਘ, ਕਰਮ ਚੰਦ, ਭਗਤ ਰਾਮ, ਸੁਰਿਦੰਰ ਸਿੰਘ, ਰਣਜੀਤ ਸਿੰਘ, ਕੁਲਵਿਦੰਰ ਸਿੰਘ, ਮਲਕੀਅਤ ਸਿੰਘ, ਮਹਿਦੰਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜਰ ਸਨ।
Punjab Post Daily Online Newspaper & Print Media