Wednesday, March 25, 2026

ਬੀਐਸਐਫ ਵਲੋਂ ”ਬਟਵੀਨ ਬਾਰਡਰ ਪਾਪੁੂਲੇਸ਼ਨ ਐਂਡ ਬੀਐਸਐਫ” ਪ੍ਰੋਗਰਾਮ ਆਯੋਜਿਤ

ਬੀਐਸਐਫ ਤੇ ਕਿਸਾਨਾਂ ਦਾ ਨਹੂੰ ਮਾਸ ਦਾ ਰਿਸ਼ਤਾ ਹੈ ਡੀ.ਆਈ.ਜੀ ਐਮ.ਐਲ ਸੋਹਣਾ

PPN2804201503

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿਚ ਅੰਤਰਰਾਸ਼ਟਰੀ ਭਾਰਤ ਪਾਕਿ ਸਰਹੱਦ ਤੇ 558 ਕਿਲੋਮੀਟਰ ਖੇਤਰ ਦੇ ਵਿਚ ਲੱਗੀਆਂ ਕੰਡਿਆਲੀਆਂ ਤਾਰਾਂ ਦੇ ਉਧਰਲੇ ਪਾਸੇ ਵਾਲੀ ਜਮੀਨ ਦੇ ਕਾਸ਼ਤਕਾਰਾਂ ਮਾਲਕਾਂ ਤੇ ਬੀਐਸਐਫ ਦੇ ਦਰਮਿਆਨ ਬੇਹਤਰ ਤਾਲਮੇਲ ਤੇ ਮਿਲਾਪੜੇ ਸਬੰਧ ਬਣਾਉਣ ਦੇ ਮੰਤਵ ਨਾਲ ਬੀਐਸਐਫ ਦੀ 67 ਬਟਾਲੀਅਨ ਰਾਮਤੀਰਥ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਬੀਐਸਐਫ ਦੇ ਗੋਲਡਨ ਜੁਬਲੀ ਸਮਾਗਮਾਂ ਨੂੰ ਸਮਰਪਿਤ ਬੀਐਸਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਕਾਰਜਕਾਰੀ ਡੀਆਈਜੀ ਇੰਦਰ ਪ੍ਰਕਾਸ਼ ਭਾਟੀਆ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ”ਬਟਵੀਨ ਬਾਰਡਰ ਪਾਪੁੂਲੇਸ਼ਨ ਐਂਡ ਬੀਐਸਐਫ” ਪ੍ਰੋਗਰਾਮ ਦੇ ਦੋਰਾਨ ਬੀਐਸਐਫ ਫਰੰਟੀਅਰ ਹੈਡ ਕੁਆਟਰ ਜਲੰਧਰ ਦੇ ਡਿਪਟੀ ਇੰਸ: ਜਨਰਲ (ਆਪ੍ਰੇਸ਼ਨ) ਮੋਹਨ ਲਾਲ ਸੋਹਣਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦੋਂ ਕਿ ਐਸਡੀ ਅਜਨਾਲਾ ਸੁਰਿੰਦਰ ਸਿੰਘ, ਕਮਾਂਡੇਂਟ ਰਾਮ ਸੇਵਕ ਤੇ ਸੈਕਟਰ ਫਿਰੋਜਪੁਰ, ਸੈਕਟਰ ਗੁਰਦਾਸਪੁਰ ਆਦਿ ਤੋਂ ਬਹੁਤ ਸਾਰੇ ਬੀਐਸਐਫ ਦੇ ਅਫਸਰਾਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ। ਇਸ ਮੋਕੇ ਮੁੱਖ ਮਹਿਮਾਨ ਡਿਪਟੀ ਇੰਸ: ਜਨਰਲ (ਆਪ੍ਰੇਸ਼ਨ) ਮੋਹਨ ਲਾਲ ਸੋਹਣਾ ਨੇ ਕਿਹਾ ਕਿ ਕਿਸਾਨਾਂ ਤੇ ਬੀਐਸਐਫ ਦਾ ਨਹੂੰ ਮਾਸ ਦਾ ਰਿਸ਼ਤਾ ਹੈ।ਇਸ ਨੂੰ ਬੇਤਹਰ ਤੇ ਮਜਬੂਤ ਬਣਾਉਣਾ ਦੋਹਾਂ ਧਿਰਾਂ ਦਾ ਫਰਜ ਹੈ।ਉਨ੍ਹਾਂ ਕਿਹਾ ਕਿ ਸਰਹਦੋਂ ਪਾਰ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਬੀਐਸਐਫ ਦਾ ਸਾਥ ਦੇਣਾ ਚਾਹੀਾਦਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹਨ ਤੇ ਸਿਰੜੀ, ਸੰਜੀਦਗੀ, ਫਰਾਖਦਿਲੀ ਤੇ ਮੇਹਨਤਕਸ਼ੀ ਦੇ ਮੁਜੱਸਮੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਸੰਨ 1965, 71ਦੀ ਭਾਰਤ-ਪਾਕਿ ਜੰਗ ਤੋਂ ਬਾਅਦ 80 ਦੇ ਦਹਾਕੇ ਤੋਂ ਲੈ ਕੇ 1995 ਤੱਕ ਅੱਤਵਾਦ ਦਾ ਸੰਤਾਪ ਵੀ ਹੰਢਾਇਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਬੀਐਸਐਫ ਮਹਿਕਮਾ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਕੰਡਿਆਲੀਆਂ ਤਾਰਾਂ ਤੋਂ ਪਾਰਲੀ ਜ਼ਮੀਨ ਦੇ ਮਾਲਕਾਂ ਨੂੰ ਹਰ ਤਰੀਕੇ ਦਾ ਸਹਿਯੋਗ ਦੇਵੇਗੀ ਤੇ ਕਿਸਾਨਾਂ ਨੂੰ ਹਮੇਸ਼ਾਂ ਜਾਗਰੁਤ ਰਹਿਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਇਲਾਕਿਆਂ ਵਿਚ ਭਾਰਤ ਪਾਕਿ ਸਰਹੱਦ ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਪਿੱਛੇ ਲਜਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਵਿਚ ਇਸ ਕੰਮ ਦੀ ਸ਼ੁਰੂਆਤ ਪਹਿਲਾਂ ਗੁਰਦਾਸਪੁਰ ਤੋਂ ਹੋਵੈਗੀ।ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਹੱਲ ਹੋ ਜਾਣਗੀਆਂ। ਇਸ ਮੋਕੇ ਐਸ.ਡੀ.ਐਮ ਅਜਨਾਲਾ ਸੁਰਿੰਦਰ ਸਿੰਘ ਨੇ ਕਿਹਾ ਕਿ ਕੰਡਿਆਲੀਆਂ ਤਾਰਾਂ ਤੋ ਪਾਰਲੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਸਮੇਂ ਸਮੇਂ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਬਾਬਤ ਰਣਨੀਤੀਆਂ ਤੇ ਕਾਇਦੇ ਕਾਨੂੰਨਾਂ ਤੋਂ ਜਾਣੂ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੋੇ ਸਮੇਂ ਦੋਰਾਨ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜਾਰ ਰੁਪਏ ਦੇ ਹਿਸਾਬ ਨਾਂਲ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਮੋਕੇ ਕਿਸਾਨਾਂ ਤੇ ਬੀਐਸਐਫ ਅਧਿਕਾਰੀਆਂ ਨੇ ਕੰਡਿਆਲੀਆਂ ਤਾਰਾਂ ਦੇ ਮਾਮਲੇ ਤੇ ਦਰਪੇਸ਼ ਆਉਂਦੀਆਂ ਮੁਸ਼ਕਲਾਂ ਬਾਬਤ ਆਪੋ ਆਪਣੀ ਵਿਚਾਰ ਵੀ ਪੇਸ਼ ਕੀਤੇ। ਇਸ ਮੋਕੇ ਡੀਸੀਜੀ ਐਸ ਭਾਰਦਵਾਜ, ਟੂਏਸੀ ਰਣਬੀਰ ਡੋਗਰਾ, ਡਿਪਟੀ ਕਮਾਂਡੇਂਟ ਪਵਨ ਲਡਵਾਲ, ਕੁਆਟਰ ਮਾਸਟਰ ਐਨਐਸ ਅਧਿਕਾਰੀ, ਫਾਦਰ ਜੌਨ, ਬਲਬੀਰ ਸਿੰਘ ਤੁੂਰ, ਧਿਆਨ ਸਿੰਘ, ਸਰਪੰਚ ਬਲਦੇਵ ਸਿੰਘ, ਅਜੀਤ ਸਿੰਘ ਸਰੰਘੜਾ, ਸਰਪੰਚ ਸਲਵਿੰਦਰ ਸਿੰਘ, ਸਰਪੰਚ ਮੰਗਲ ਸਿੰਘ ਤੂਰ, ਸੁਖਦੇਵ ਸਿੰਘ ਕੋਟਲੀ, ਇੰਸ: ਸ਼ਾਦੀ ਰਾਮ ਤੇ ਸਰਵਨ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply