Tuesday, April 28, 2026

ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਿਮਨਾਸਟਿਕ ਵਿੱਚ ਜਿੱਤੇ ਤਮਗੇ

ਪ੍ਰਿਯਾਸ਼ੂੰ ਨੇ 1 ਸੋਨੇ ਤੇ 2 ਕਾਂਸੇ ਦੇ ਤਮਗੇ ਕੀਤੇ ਹਾਸਲ – ਪ੍ਰਿੰ: ਬਰਾੜ

PPN2804201510

ਅੰਮ੍ਰਿਤਸਰ, 28 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਿਯਾਸ਼ੂੰ ਕਾਲੀਆ ਨੇ ਸੰਗਰੂਰ ਵਿਖੇ ਆਯੋਜਿਤ 30ਵੀਂ ਸਬ-ਜੂਨੀਅਰ ਜਿਮਨਾਸਟਿਕ ਸਟੇਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1 ਸੋਨੇ ਅਤੇ 2 ਕਾਂਸੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਰੀਰਿਕ ਸਿੱਖਿਆ ਵਿਭਾਗ ਅਤੇ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਨੇ ਉਕਤ ਤਮਗੇ ਜਿਮਨਾਸਟਿਕ ਵਿੱਚ ਜੇਤੂ ਰਹਿ ਕੇ ਹਾਸਲ ਕੀਤੇ। ਡਾ. ਬਰਾੜ ਨੇ ਕੋਚ ਦੁਆਰਾ ਪ੍ਰਿਯਾਸ਼ੂੰ ਨੂੰ ਕੀਤੇ ਮਾਰਗ ਦਰਸ਼ਕ ਦੀ ਸਹਾਰਨਾ ਕਰਦਿਆਂ ਕਿਹਾ ਕਿ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਕੀਤਾ ਗਿਆ ਕੰਮ ਹਮੇਸ਼ਾਂ ਸਫਲ ਹੁੰਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥਣ ਦੀ ਹੌਂਸਲਾ ਅਫਜਾਈ ਕਰਦੇ ਹੋਏ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply