Friday, September 25, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ, ਸੁਲਤਾਨਵਿੰਡ ਵਿਖੇ “ਹਾਊਸ ਫਲੈਗ” ਸਮਾਰੋਹ

PPN3004201508ਅੰਮ੍ਰਿਤਸਰ, 29 ਅਪ੍ਰੈਲ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ “ਹਾਊਸ ਫਲੈਗ” ਸਮਾਰੋਹ ਮਨਾਇਆ ਗਿਆ।ਇਹ ਸਮਾਰੋਹ ਸਕੂਲ਼ ਦੇ ਪ੍ਰਿੰਸੀਪਲ ਸ੍ਰੀ ਮਤੀ ਅਮਰਜੀਤ ਕੌਰ ਤੇ ਵਾਈਸ ਪਿ੍ਰੰਸੀਪਲ ਸ੍ਰੀ ਮਤੀ ਗੁਰਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਆਯੋਜਿਤ ਕੀਤਾ ਗਿਆ।ਬਾਰਵੀਂ ਜਮਾਤ ਦੇ ਵਿਦਿਆਰਥੀ ਸੋਮੇਸ਼ ਸਿੰਘ ਤੇ ਵਿਦਿਆਰਥਣ ਸਿਮਰਨਦੀਪ ਕੌਰ ਨੂੰ “ ਹੈੱਡ-ਬੁਆਏ” ਤੇ “ ਹੈੱਡ- ਗਰਲ” ਵੱਜੋਂ ਚੁਣਿਆ ਗਿਆ।ਇਸ ਤੋਂ ਇਲਾਵਾ ਚਾਰੇ ਹਾਊਸ ਦੇ ਕਪਤਾਨ ਤੇ ਮੀਤ-ਕਪਤਾਨ ਚੁਣੇ ਗਏ।ਚਾਰੇ ਹਾਊਸਾਂ ਦੇ ਪੁਰਾਣੇ ਹਾਊਸ-ਕਨਵੀਨਰਾਂ ਵੱਲੋਂ ਨਵੇਂ ਬਣੇ ਹਾਊਸ-ਕਨਵੀਨਰਾਂ ਨੂੰ ਹਾਊਸ ਫਲੈਗ ਸੌਪੇ ਗਏ।ਚਾਰੇ ਹਾਊਸ ਦੇ ਮੈਂਬਰਾਂ ਵੱਲੋਂ ਸਹੁੰ ਚੁੱਕੀ ਗਈ ਕਿ ਉਹ ਆਪਣੇ ਸਕੂਲ ਦੇ ਲਈ ਵੱਧ ਚੜ ਕੇ ਕੰਮ ਕਰਨਗੇ।ਉਹ ਆਪਣੀਆਂ ਜ਼ਿਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਕੇ ਸਕੁਲ ਨੂੰ ਉੱਚੇ ਸਿਖਰ ਤੇ ਪਹੁੰਚਾਉਣਗੇ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply