Saturday, May 30, 2026

ਪੰਜਾਬੀ ਫਿਲਮ ‘ਇਹ ਜਨਮ ਤੁਮਹਾਰੇ ਲੇਖੇ’ ਦੀ ਡੀ.ਵੀ.ਡੀ ਲੋਕ ਅਰਪਿਤ

PPN0205201506

ਅੰਮ੍ਰਿਤਸਰ਼, 2 ਮਈ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਭਗਤ ਪੂਰਨ ਸਿੰਘ ਜੀ ਬਾਨੀ, ਦੀ ਜ਼ਿੰਦਗੀ ਅਤੇ ਉਹਨਾਂ ਦੇ ਕੀਤੇ ਮਹਾਨ ਕਾਰਜਾਂ ‘ਤੇ ਅਧਾਰਿਤ 30 ਜਨਵਰੀ 2015 ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਗਈ ਪੰਜਾਬੀ ਫਿਲਮ ‘ਇਹ ਜਨਮ ਤੁਮਹਾਰੇ ਲੇਖੇ’ ਦੀ ਡੀ.ਵੀ.ਡੀ ਅੱਜ ਲੋਕ ਅਰਪਿਤ ਕੀਤੀ ਗਈ।

          ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਪੰਜਾਬੀ ਫਿਲਮ ਨੂੰ ਬਣਾਉਣ ਦਾ ਮੁੱਖ ਮੰਤਵ ਇਹ ਸੀ ਕਿ ਲੋਕਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਵਾਸਤੇ ਕੀਤੇ ਕਾਰਜਾਂ ਬਾਰੇ ਜਾਣੂ ਕਰਵਾਇਆ ਜਾਵੇ।ਇਸ ਫਿਲਮ ਨੂੰ ਸੰਗਤ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਵੇਖਿਆ ਅਤੇ ਸਭ ਉਪਰ ਇਸ ਦਾ ਬਹੁਤ ਹੀ ਵਧੀਆ ਪ੍ਰਭਾਵ ਪਿਆ।ਫਿਲਮ ਨੇ ਲੋਕਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਭਾਰੀ ਗਿਣਤੀ ਵਿਚ ਲੋਕ ਪਿੰਗਲਵਾੜੇ ਵਿਚ ਆਪ ਸੇਵਾ ਕਰਨ ਲਈ ਪੁੱਜ ਰਹੇ ਹਨ।ਇਹ ਪਿੰਗਲਵਾੜਾ ਸੰਸਥਾ ਵਾਸਤੇ ਇਕ ਬਹੁਤ ਹੀ ਵੱਡੀ ਪ੍ਰਾਪਤੀ ਹੈ।
ਉਨਾਂ ਕਿਹਾ ਕਿ ਇਸ ਪੰਜਾਬੀ ਫਿਲਮ ਵਿਚਲੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਹਿੱਤ ਇਸ ਦੀ ਡੀ.ਵੀ.ਡੀ ਵੀ ਤਿਆਰ ਕਰਵਾਈ ਗਈ ਹੈ।ਪਿੰਗਲਵਾੜੇ ਅਤੇ ਪਿੰਗਲਵਾੜੇ ਦੇ ਸੇਵਾਦਾਰਾਂ ਵਲੋਂ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਦੇਸ਼ ਭਰ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਕਾਲਜਾਂ, ਸਕੂਲਾਂ ਅਤੇ ਗੁਰਦੁਆਰਿਆਂ ਆਦਿ ਵਿਚ ਪ੍ਰੋਜੈਕਟਰ ਰਾਹੀਂ ਇਹ ਫਿਲਮ ਵਿਖਾਈ ਜਾਵੇ।ਇਸ ਕਾਰਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਅਤੇ ਪਿੰਗਲਵਾੜੇ ਦੇ ਸ਼ੁੱਭਚਿੰਤਕਾਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ।ਬਹੁਤ ਸਾਰੇ ਵਿਦਿਆਰਥੀਆਂ ਦੀ ਟੀਮ ਵੀ ਇਸ ਕੰਮ ਲਈ ਤਿਆਰ ਹੋ ਗਈ ਹੈ।ਇਸ ਮੌਕੇ ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਹਰਜੀਤ ਸਿੰਘ ਡਾਇਰੈਕਟਰ ਫਿਲਮ, ਡਾ. ਤਜਿੰਦਰ ਕੌਰ, ਮੁਖਾਤਰ ਸਿੰਘ ਆਨਰੇਰੀ ਸੈਕਟਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਆਦਿ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply