Thursday, September 3, 2026

ਮੋਗਾ ਹਾਦਸੇ ‘ਤੇ ਕਾਂਗਰਸ ਪਾਰਟੀ ਹੋਸ਼ੀ ਰਾਜਨੀਤੀ ਨਾ ਕਰੇ – ਲੋਧੀਨੰਗਲ

ਬਟਾਲਾ, 4 ਮਈ (ਨਰਿੰਦਰ ਬਰਨਾਲ) – ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਾਂਗਰਸ ਸਮੇਤ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਨਸੀਹਤ ਕੀਤੀ ਹੈ ਕਿ ਉਹ ਮੋਗਾ ਹਾਦਸੇ ‘ਤੇ ਹੋਸ਼ੀ ਤੇ ਹੌਲੀ ਰਾਜਨੀਤੀ ਨਾ ਕਰਨ। ਉਨ੍ਹਾਂ ਕਿਹਾ ਕਿ ਮੋਗਾ ਹਾਦਸੇ ਦੇ ਦੋਸ਼ੀਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਖਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਕਾਂਗਰਸ ਪਾਰਟੀ ਦੀ ਹੌਲੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਦਾ ਰਾਜਨੀਤੀਕਰਨ ਕਰਕੇ ਪੀੜ੍ਹਤ ਪਰਿਵਾਰ ਦੇ ਦੁੱਖੀ ਹਿਰਦੇ ਨੂੰ ਹੋਰ ਵਲੂੰਧਰ ਰਹੀ ਹੈ ਜੋ ਕਿ ਕਿਸੇ ਤਰਾਂ ਵੀ ਜਾਇਜ ਨਹੀਂ ਹੈ। ਸ. ਲੋਧੀਨੰਗਲ ਨੇ ਕਿਹਾ ਕਿ ਜਿਵੇਂ ਖੁਦ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਸਾਰੇ ਮਾਮਲੇ ਦੀ ਪੈਰਵਾਈ ਕੀਤੀ ਹੈ ਅਤੇ ਪੰਜਾਬ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਹੋਣ ਦਾ ਵਿਸ਼ਵਾਸ਼ ਦਿਵਾਇਆ ਹੈ, ਉਸ ਪਿਛੋਂ ਕੋਈ ਹੋਰ ਗੱਲ ਬਾਕੀ ਨਹੀਂ ਰਹਿ ਜਾਂਦੀ ਹੈ।

           ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਮੋਗਾ ਬੱਸ ਕਾਂਡ ਵਿੱਚ ਬੱਸ ਦਾ ਕੰਡਕਟਰ, ਡਰਾਇਵਰ ਦੋਸ਼ੀ ਹਨ ਅਤੇ ਇਸ ਮਾਮਲੇ ‘ਚ ਕਿਸੇ ਵੀ ਤਰਾਂ ਬੱਸ ਕੰਪਨੀ ਦੇ ਮਾਲਕਾਂ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।ਸ. ਲੋਧੀਨੰਗਲ ਨੇ ਕਾਂਗਰਸੀਆਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਆਰਬਿਟ ਕੰਪਨੀ ਦੀ ਇੱਕ ਬੱਸ ‘ਚ ਗਲਤ ਅਨਸਰਾਂ ਵੱਲੋਂ ਅਜਿਹਾ ਕਾਰਾ ਕੀਤਾ ਜਾਂਦਾ ਹੈ ਤਾਂ ਕੀ ਉਸ ਤੋਂ ਬਾਅਦ ਸਾਰੀ ਟਰਾਂਸਪੋਰਟ ਨੂੰ ਬੰਦ ਕਰਨਾ ਜਾਇਜਾ ਹੈ?

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply