Wednesday, March 25, 2026

ਹਸਤ ਲਿੱਖਤ ਸਰੂਪ ਦਿੱਲੀ ਪੁੱਜਣ ‘ਤੇ ਕਮੇਟੀ ਵੱਲੋਂ ਨਿੱਘਾ ਸਵਾਗਤ

PPN0405201509

ਨਵੀਂ ਦਿੱਲੀ, 4 ਮਈ (ਅੰਮ੍ਰਿਤ ਲਾਲ ਮੰਨਣ) – ਕਾਨਪੁਰ ਦੇ ਭਾਈ ਹਰਿੰਦਰ ਸਿੰਘ ਵੱਲੋ ਉਤਾਰਾ ਕੀਤੇ ਗਏ ਹਸਤ ਲਿਖਤ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਗਰ ਕੀਰਤਨ ਦੀ ਸ਼ਕਲ ਵਿੱਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਪੁਜਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਈ ਹਰਿੰਦਰ ਸਿੰਘ ਨੂੰ ਸਿਰੋਪਾ ਤੇ ਕਿਰਪਾਣ ਭੇਂਟ ਕਰਕੇ ਸਨਮਾਨਿਤ ਕੀਤਾ। ਪਾਵਨ ਸਰੂਪ ਦਾ ਗੁਰਦੁਆਰਾ ਸਾਹਿਬ ਵਿਖੇ ਸੰਗਤਾ ਦੇ ਦਰਸ਼ਨਾ ਲਈ ਪ੍ਰਕਾਸ਼ ਵੀ ਕੀਤਾ ਗਿਆ।
ਜੀ.ਕੇ ਨੇ ਭਾਈ ਹਰਿੰਦਰ ਸਿੰਘ ਦੀ ਇਸ ਸੇਵਾ ਦੀ ਸ਼ਲਾਘਾ ਕਰਦੇ ਹੋਏ ਇਸ ਸੇਵਾ ਨੂੰ ਉੱਤਮ ਸੇਵਾ ਵੀ ਦੱਸਿਆ। ਭਾਈ ਹਰਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਤਾਰੇ ਵਿੱਚ ਉਨ੍ਹਾਂ ਨੂੰ ਲਗਭਗ 32 ਮਹੀਨੇ ਲੱਗੇ ਹਨ ਤੇ ਇਕ ਅੰਗ ਦੇ ਉਤਾਰੇ ਲਈ ਲਗਭਗ 24 ਘੰਟੇ ੳਨ੍ਹਾਂ ਨੂੰ ਸੇਵਾ ਕਰਨੀ ਪੈਂਦੀ ਸੀ। ਇਸ ਪਾਵਰ ਸਰੂਪ ਵਿੱਚ ਵਿਸ਼ੇਸ਼ ਤੌਰ ਤੇ ਜਰਮਨੀ ਤੋਂ ਮੰਗਵਾਏ ਗਏ ਖਾਸ ਕਿਸਮ ਦੇ ਕਾਗਜ਼ ਲਗਾਇਆ ਗਿਆ ਹੈ ਜਿਸ ਦੀ ਸੰਭਾਵਿਤ ਉਮਰ 400 ਤੋਂ 500 ਸਾਲ ਤੱਕ ਰਹਿਣ ਦੀ ਉਮੀਦ ਹੈ।ਉਨ੍ਹਾਂ ਨੇ ਨਗਰ ਕੀਰਤਨ ਦੇ ਅੰਮ੍ਰਿਤਸਰ ਪੁੱਜਣ ‘ਤੇ ਇਸ ਪਾਵਰ ਸਰੂਪ ਦੇ ਸ੍ਰੀ ਦਰਬਾਰ ਸਾਹਿਬ ਦੇ ਉਪਰੀ ਕਮਰੇ ਵਿੱਚ ਪ੍ਰਕਾਸ਼ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ ਅਤੇ ਜਸਬੀਰ ਸਿੰਘ ਜੱਸੀ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply