Friday, April 24, 2026

ਨੇਪਾਲ ਦੇ ਭੁਚਾਲ ਪੀੜਤਾਂ ਦੀ ਮੰਗ ਅਨੁਸਾਰ ਰਾਹਤ ਕਾਰਜ ਜਾਰੀ ਰਹਿਣਗੇ -ਜਥੇ: ਅਵਤਾਰ ਸਿੰਘ

PPN0405201511

ਅੰਮ੍ਰਿਤਸਰ, 4 ਮਈ (ਗੁਰਪ੍ਰੀਤ ਸਿੰਘ) ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਕਾਠਮੰਡੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੋਈ ਤਬਾਹੀ ਅਤੇ ਮੌਤਾਂ ਕਾਰਨ ਲੋਕ ਵੱਡੀ ਗਿਣਤੀ ਵਿੱਚ ਘਰੋਂ-ਬੇਘਰ ਹੋ ਗਏ ਹਨ।ਜਿਸ ਤਹਿਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਨੇਪਾਲ ਵਿਖੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਿੰਨ ਟੀਮਾਂ ਭੇਜੀਆਂ ਗਈਆਂ ਸਨ।  ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ. ਦਲਮੇਘ ਸਿੰਘ ਸਾਬਕਾ ਸਕੱਤਰ ਰਾਹੀਂ ਟੈਲੀਫੋਨ ਤੇ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਕੁਪਨਡੋਲ ਲਲਿਤਪੁਰ ਵਿਖੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਉੱਦਮ ਸਦਕਾ 30 ਅਪ੍ਰੈਲ ਤੋਂ ਰਾਹਤ ਕੈਂਪ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਭੂਚਾਲ ਪੀੜਤ ਲੋਕਾਂ ਨੂੰ ਸ਼ੋ੍ਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਅਤੇ ਵੱਖ-ਵੱਖ ਭੂਚਾਲ ਪੀੜਤ ਇਲਾਕਿਆਂ ਵਿੱਚ ਸਥਾਪਿਤ ਕੀਤੇ ਗਏ ਕੈਂਪਾਂ ਵਿੱਚ ਲੰਗਰ, ਡਾਕਟਰੀ ਸਹਾਇਤਾ, ਕੰਬਲ, ਤਰਪਾਲਾਂ, ਚਾਵਲ, ਬੱਚਿਆਂ ਲਈ ਦੁੱਧ ਅਤੇ ਬਿਸਕੁਟ ਆਦਿ ਵੰਡੇ ਜਾ ਰਹੇ ਹਨ।

             ਉਨ੍ਹਾਂ ਕਿਹਾ ਕਿ 1 ਮਈ ਤੋਂ ਭੂਚਾਲ ਨਾਲ ਪੀੜਤ ਮੁੱਖ ਤੌਰ ਤੇ ਪ੍ਰਭਾਵਿਤ ਇਲਾਕੇ ਸਿੱਧੂਪਾਲ, ਭੀਮਟੋਰ ਤੇ ਸਿਪਲਾ ਕੋਟ ਵਿਖੇ 1000 ਲੋਕਾਂ ਨੂੰ ਸੁੱਕਾ ਰਾਸ਼ਨ, ਤਰਪਾਲਾਂ ਤੇ ਦਵਾਈਆਂ ਵੰਡੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹਰੀ ਸਿੱਧ ਵਿੱਚ ਲੱਗੇ ਕੈਂਪ ‘ਚ 3000 ਲੋਕਾਂ ਨੂੰ ਲੰਗਰ ਛਕਾਇਆ ਗਿਆ ਅਤੇ ਮੈਡੀਕਲ ਕੈਂਪ ‘ਚ ਤਿੰਨ ਸੌ ਤੋਂ ਵੱਧ ਪੀੜਤਾਂ ਨੂੰ ਦਵਾਈਆਂ ਵੰਡੀਆਂ ਗਈਆਂ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੰਟੀਅਰਾਂ ਵੱਲੋਂ ਨੇਪਾਲ ਦੇ ਫੌਜੀ ਅਫਸਰਾਂ ਨਾਲ ਤਾਲਮੇਲ ਕਰਕੇ ਬਹੁਤ ਪ੍ਰਭਾਵਿਤ ਪਹਾੜੀ ਇਲਾਕੇ ਦੇ ਪਿੰਡ ਗਜੂਆ ਕੀਰਤੀਪੁਰ ਜੋ ਕਿ ਪੂਰੀ ਤਰ੍ਹਾਂ ਢਹਿੁਢੇਰੀ ਹੋ ਚੁੱਕਾ ਹੈ, ਓਥੋਂ ਦੇ ਲੋਕਾਂ ਨੂੰ ਕੰਬਲ, ਦਰੀਆਂ ਤੇ ਸੁ’ਕਾ ਰਾਸ਼ਨ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਗੁਰਦੁਆਰਾ ਕੁਪਨਤੋਲ ਸਾਹਿਬ ਵਿਖੇ ਲੰਗਰ ਤਿਆਰ ਕਰਕੇ ਵੱਖ-ਵੱਖ ਪ੍ਰਭਾਵਿਤ ਇਲਾਕਿਆਂ ‘ਚ ਲਿਜਾ ਕੇ 5000 ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਏਅਰ ਫੋਰਸ ਦੀ ਮਦਦ ਨਾਲ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਹੋਰ ਸਮ’ਗਰੀ ਵੀ ਭੇਜੀ ਜਾ ਰਹੀ ਹੈ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਕਮੇਟੀ ਨੇ ਕਿਹਾ ਕਿ ਭੁਚਾਲ ਪੀੜਤਾਂ ਦੀ ਮੰਗ ਅਨੁਸਾਰ ਰਾਹਤ ਕਾਰਜ ਨਿਰੰਤਰ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵ’ਲੋਂ ਪੰਜ ਹਜ਼ਾਰ ਤਰਪਾਲ, ਟੈਂਟ ਤੇ ਦਰੀਆਂ ਭੇਜੀਆਂ ਜਾ ਰਹੀਆਂ ਹਨ।ਰਾਹਤ ਟੀਮ ਵਿਵਿੱਚ ਸ. ਦਲਮੇਘ ਸਿੰਘ ਸਾਬਕਾ ਸਕੱਤਰ ਸ਼ੋ੍ਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਦਿਲਰਾਜ ਸਿੰਘ ਆਈ ਏ ਐਸ ਅਤੇ ਨੌਨਿਹਾਲ ਸਿੰਘ ਆਈ ਪੀ ਐਸ ਸ਼ਾਮਲ ਹਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply