
ਨਵੀਂ ਦਿੱਲੀ, 5 ਮਈ (ਅੰਮ੍ਰਿਤ ਲਾਲ ਮੰਨਣ) – ਨੇਪਾਲ ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਜੰਗੀ ਪੱਧਰੀ ਰਾਹਤ ਕਾਰਜਾਂ ਲਈ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੇ ਜਾ ਹਰੇ ਸਹਿਯੋਗ ੱਚ ਅੱਜ ਵੱਡਾ ਇਜਾਫਾ ਹੋਇਆ। ਮੁੰਬਈ ਦੇ ਪੱਤਵੰਤੇ ਸਿੱਖਾਂ ਦੀਆਂ ਕਈ ਜਥੇਬੰਦੀਆਂ ਵੱਲੋਂ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਦੇ ਹੋਏ 11 ਲੱਖ ਰੁਪਏ ਦੀ ਮਾਇਕ ਸਹਾਇਤਾ ਦਾ ਚੈਕ ਨੇਪਾਲ ਰਾਹਤ ਕਾਰਜਾਂ ਵਾਸਤੇ ਸੌਂਪਿਆ ਗਿਆ। ਮੁੰਬਈ ਦੀ ਮਾਹਰਾਸ਼ਰ੍ਰਾ ਸਿੱਖ ਐਸੋਸਇਏਸ਼ਨ, ਪੰਜਾਬ ਐਸੋਸਇਏਸ਼ਨ, ਗੁਰੁ ਨਾਨਕ ਪੰਜਾਬੀ ਸਭਾ ਅੰਧੇਰੀ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਨਵੀਂ ਮੁੰਬਈ ਅਤੇ ਕਲਮ ਬੋਲੀ ਗੁਰਦੁਆਰਾ ਨਾਨਕ ਦਰਬਾਰ ਨਵੀਂ ਮੁੰਬਈ ਨਾਂ ਦੀਆਂ ਜਥੇਬੰਦੀਆਂ ਵੱਲੋਂ ਇਹ ਚੈਕ ਭਂਟ ਕੀਤਾ ਗਿਆ ਹੈ।
ਇਨ੍ਹਾਂ ਜਥੇਬੰਦੀਆਂ ਵੱਲੋਂ ਇਸ ਮੌਕੇ ੱਤੇ ਮੌਜੂਦ ਦਲਜੀਤ ਸਿੰਘ ਬਲ, ਮਲਕੀਤ ਸਿੰਘ ਬਲ, ਟਿੱਮੀ ਮਹਿਤਾ, ਗੁਰਨਾਮ ਸਿੰਘ ਹੋਤੀ, ਮੰਗਲ ਸਿੰਘ ਵਿਰਕ, ਗਿਆਨ ਸਿੰਘ ਜੋਹਲ ਅਤੇ ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਕਮੇਟੀ ਪ੍ਰਬੰਧਕਾ ਵੱਲੋਂ ਪੱਤਵੰਤੇ ਸਿੱਖਾਂ ਨੂੰ ਸਿਰੋਪਾਓ ਦੀ ਬਖਸ਼ੀਸ਼ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਤੇ ਕੁਲਵੰਤ ਸਿੰਘ ਬਾਠ ਵੀ ਮੌਜੂਦ ਸਨ।
Punjab Post Daily Online Newspaper & Print Media