Monday, April 27, 2026

ਉਪਕਾਰ ਸਿੰਘ ਸੰਧੂ ਦਾ ਸਨਮਾਨ ਸਮਾਗਮ ਅੱਜ

upkar singh sandhu copy

ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ) – ਅਕਾਲੀ ਦਲ ਦੇ ਅਹੁਦੇਦਾਰਾਂ ਦੀ ਬੈਠਕ ਜਿਲਾ ਅਕਾਲੀ ਜਥਾ (ਅੰਮ੍ਰਿਤਸਰ) ਸ਼ਹਿਰੀ ਦੇ ਦਫਤਰ ਵਿਖੇ ਹੋਈ।ਜਿਸ ਵਿਚ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਜਥੇ ਦੇ ਸਕੱਤਰ ਜਰਨਲ ਕੁਲਜੀਤ ਸਿੰਘ ਬ੍ਰਦਰਜ਼, ਕੌਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਕਸ਼ਮੀਰ ਸਿੰਘ ਸੋਹਲ, ਮੋਹਨ ਸਿੰਘ ਸ਼ੈਲਾ ਵਾਲੀਆ, ਮਨਜੀਤ ਸਿੰਘ ਮੰਜਲ, ਚੇਅਰਮੈਨ ਗੁਰਮੇਜ ਸਿੰਘ ਆਦਿ ਤੋਂ ਇਲਾਵਾ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ।ਇਸ ਮੌਕੇ ਕੁਲਜੀਤ ਸਿੰਘ ਬ੍ਰਦਰਜ਼ ਨੇ ਦਸਿਆ ਕਿ ਉਪਕਾਰ ਸਿੰਘ ਸੰਧੂ ਦੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦਾ ਚੇਅਰਮੈਨ ਬਣਨ ਤੋਂ ਬਾਅਦ ਅੰਮ੍ਰਿਤਸਰ ਆਉਣ ਤੇ ਅੱਜ 6 ਮਈ ਨੂੰ ਜਥੇ ਦੇ ਦਫਤਰ ਵਿਖੇ 11:00 ਵਜੇਂ ਇਕ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਜਿਲਾ ਅਕਾਲੀ ਜਥੇ ਦੇ ਅਹੁਦੇਦਾਰ ਅਤੇ ਵਰਕਰਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਉਪਕਾਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਨੇ ਸਮੂੰਹ ਅਕਾਲੀ ਵਰਕਰਾਂ ਨੂੰ ਸਦਾ ਦਿੱਤਾ ਕਿ ਉਹ ਹੁਮ ਹੁੰਮਾ ਕੇ 11:00 ਵਜੇਂ ਅਕਾਲੀ ਜਥੇ ਦੇ ਦਫਤਰ ਵਿਖੇ ਸਨਮਾਨ ਸਮਾਗਮ ਵਿਚ ਪਹੁੰਚਣ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply