Friday, March 27, 2026

 ਜਿਲ੍ਹਾ ਰੈਡ ਕਰਾਸ ਵੱਲੋਂ ਡੀ ਈ ੳ ਦਫਤਰ ਵਿਖੇ ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਪ੍ਰੋਗਰਾਮ

ਰਾਜੀਵ ਕੁਮਾਰ ਸੁਪਰਵਾਈਜ਼ਰ ਨੇ ਮੁਢਲੀ ਸਹਾਇਤਾ ਬਾਰੇ ਕੀਤਾ ਜਾਗਰੂਕ

PPN0605201501

ਬਟਾਲਾ, 6 ਮਈ (ਨਰਿੰਦਰ ਬਰਨਾਲ) – ਪਬਲਿਕ ਵਿੱਚ ਮੁੱਢਲੀ ਸਹਾਇਤਾ ਸਬੰਧੀ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਸਤੇ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸ੍ਰੀ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਦਫਤਰ ਵਿਖੇ ਇੱਕ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ।ਜਾਗਰੂਕਤਾ ਕੈਂਪ ਦੌਰਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਪਰਵਾਈਜ਼ਰ ਸ੍ਰੀ ਰਾਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਥੋੜੇ ਜਿਹੇ ਮੁੱਢਲੀ ਸਹਾਇਤਾ ਦੇ ਢੰਗ ਤਰੀਕਿਆਂ ਨਾਲ ਕਿਸੇ, ਵਿਆਕਤੀ, ਸਕੂਲ ਵਿਦਿਆਰਥੀ, ਰਾਹਗੀਰ, ਤੇ ਘਰੇਲੂ ਮੈਂਬਰ ਦੀ ਜਾਨ ਬਚਾਈ ਜਾ ਸਕਦੀ ਹੈ। ਸਮਾਜ ਵਿੱਚ ਨਿੱਤ ਵਾਪਰਦੇ ਹਾਦਸੇ ਅਸੀ ਸੌਖੇ ਤਰੀਕੇ ਨਾਲ ਸੁਲਝਾ ਸਕਦੇ ਹਾਂ ਤੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ।
ਸ੍ਰੀ ਰਾਜੀਵ ਕੁਮਾਰ ਸੁਪਰਵਾਈਜ਼ਰ ਰੈਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਬੇਹੋਸ਼ ਵਿਆਕਤੀ ਨੂੰ ਸੰਭਾਲਣਾ, ਗਲੇ ਵਿੱਚ ਫਸੀ ਕਿਸੇ ਚੀਜ ਦਾ ਉਪਾਅ, ਹਾਰਟ ਅਟੈਕ ਦੀਆਂ ਅਲਾਮਤਾਂ,ਲੂੰ ਲੱਗਣਾ , ਬੇਹੋਸ਼ੀ ਦੀ ਹਾਲਤ, ਚੱਕਰ ਆਉਣ ਕਾਰਨ ਡਿੱਗਣਾ, ਭਰਿੰਡਾਂ ਦਾ ਲੜਨਾ, ਮਧੂ ਮੱਖੀਆਂ ਦਾ ਡੰਗਣਾ, ਸਰੀਰ ਦਾ ਅੱਗ ਦੀ ਲਪੇਟ ਵਿੱਚ ਆਉਣਾ ਆਦਿ ਬਾਰੇ ਬੜੇ ਸੌਖੇ ਤੇ ਸਰਲ ਤਰੀਕਿਆਂ ਬਾਰੇ ਦੱਸਿਆ ਗਿਆ। ਇਸ ਸਮੁੱਚ ਪ੍ਰੋਗਰਾਮ ਵਿੱਚ ਦਫਤਰ ਦੇ ਸਟਾਫ ਵੱਲੋਂ ਦਿਲਚਸਪੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਰਾਜੀਵ ਕੁਮਾਰ ਸੁਪਰਵਾਈਜ਼ਰ ਨੂੰ ਸਵਾਲ ਜਵਾਬ ਵੀ ਕੀਤੇ ਗਏ। ਇਸ ਮੌਕੇ ਸ੍ਰੀ ਪੁਸਪਿੰਦਰ ਸਿੰਘ, ਗੁਰਦਿਤ ਸਿੰਘ ਸਟੈਨੋ, ਹਰਦੇਵ ਸਿੰਘ ਸੁਪਰਡੰਟ, ਅਸੋਕ ਕੁਮਾਰ, ਨਰਵਿਜੈ,ਰਾਜਿੰਦਰ ਕੁਮਾਰ ਸਰਮਾ, ਸ੍ਰੀ ਸੋਮ , ਰਾਜਿੰਦਰ ਕੌਰ , ਵਿਜੈ ਕੁਮਾਰੀ, ਸੁਖਚੈਨ ਸਿੰਘ , ਪਰਮਿੰਦਰ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply