Thursday, September 10, 2026

ਯੂਨੀਵਰਸਿਟੀ ਦੇ ਅਧਿਆਪਕ ਡਾ. ਟੀ. ਆਰ ਸ਼ਰਮਾ ਖੋਜਾਰਥੀ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 6 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੈਫੋਸਰ ਡਾ. ਬਲਜਿੰਦਰ ਸਿੰਘ ਬਲ ਵੱਲੋਂ ਖੋਜ ਦੇ ਖੇਤਰ ਵਿੱਚ ਪਏ ਵਡਮੁੱਲੇ ਯੋਗਦਾਨ ਕਰਕੇ ਸਪੋਰਟਸ ਵੈਲਫੇਰਅਰ ਸੋਸਾਇਟੀ, ਪੰਜਾਬ ਵੱਲੋ ਪਹਿਲੇ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਵਿੱਚ ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਡਾ. ਟੀ. ਆਰ ਸ਼ਰਮਾ ਖੋਜਾਰਥੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਬੱਲ ਨੂੰ ਯੋਗਾ ਦੇ ਪ੍ਰਭਾਵ ਸੰਬੰਧੀ ਅਣਮੁਲੇ ਖੋਜ ਕੰਮ ਕੀਤੇ ਜਾਣ ਤੇ ਯੂ. ਜੀ. ਸੀ ਵੱਲੋ ਖੋਜ ਐਵਾਰਡ ਜੋ ਕਿ 45 ਸਾਲ ਦੀ ਉਮਰ ਤੋ ਘੱਟ ਦੇ ਅਧਿਆਪਕਾਂ ਲਈ ਹੈ, ਨਾਲ ਜਿਥੇ ਸਨਮਾਨਿਤ ਕੀਤਾ ਹੈ, ਉਥੇ ਹੀ ਯੂ. ਜੀ. ਸੀ. ਦੀ ਮਾਨਤਾ ਪ੍ਰਾਪਤ ਕਮੇਟੀ, ਜੋ ਭਾਰਤ ਸਰਕਾਰ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਦੀ ਹੈ, ਵੱਲੋ ਯੋਗਾ ਦੇ ਇਲਾਜ ਤੇ ਸਵਸਥ ਭਾਰਤ ਦਾ ਨਿਰਮਾਣ ਵਿਸ਼ੇ ਵਾਲਾ 2 ਸਾਲਾ ਖੋਜ ਪ੍ਰਾਜੈਕਟ ਡਾ. ਬੱਲ ਨੂੰ ਮਿਲਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply