Saturday, March 28, 2026

ਖੱਬੇ ਪਾਰਟੀਆਂ ਨੇ ਸਰਕਾਰ ਦਾ ਫੂਕਿਆ ਪੁਤਲਾ

PPN0605201510

ਪੱਟੀ, 6 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ‘ਚ ਵਿਗੜ ਰਹੇ ਹਾਲਾਤਾਂ ਦੇ ਮੱਦੇ ਨਜਰ ਖੱਬੇ ਪਾਰਟੀਆਂ ਨੇ ਸਾਂਝੇ ਤੌਰ ਤੇ ਸਰਕਾਰ ਦਾ ਰੋਸ ਮਾਰਚ ਕੱਢ ਕੇ ਪੁਤਲਾ ਫੂਕਿਆ ਗਿਆ।ਇਸ ਰੋਸ ਮਾਰਚ ਦੀ ਅਗਵਾਈ ਪਾਰਟੀਆ ਦੇ ਆਗੂ ਗੁਰਦੇਵ ਸਿੰਘ ਸੀ.ਪੀ.ਐਮ, ਜਗੀਰੀ ਰਾਮ ਸੀ.ਪੀ.ਆਈ, ਲਛਮਣ ਦਾਸ ਸੀ.ਪੀ.ਐਸ, ਅਰਸਾਲ ਸਿੰਘ ਜਿਲ੍ਹਾਂ ਆਗੂ ਸੀ.ਪੀ.ਐਮ ਵਲੋ ਸਾਝੀ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ।ਰੋਸ ਮਾਰਚ ਨੂੰ ਸੰਬੋਧਨ ਕਰਦਿਆ ਆਗੂਆਂ ਕਿਹਾ ਕਿ ਬਾਦਲ ਦੀ ਮਾਲਕੀ ਵਾਲੀ ਬੱਸ ਚੋ’ਮਾਵਾਂ ਧੀਆ ਨੂੰ ਧੱਕਾ ਦੇ ਕੇ ਸੁੱਟਣ ਅਤੇ ਨੋਜਵਾਨ ਲੜਕੀ ਦੀ ਹੋਈ ਮੌਤ ਦੇ ਵਿੱਰੁਧ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਦੀ ਸਾਰੀ ਹੱਧ ਨੂੰ ਪਾਰ ਕਰਕੇ ਲੋਕਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਅਫਸਰ ਤਾਂ ਰਿਸ਼ਵਤ ਖੋਰੀ ਦੀ ਦਲਦਲ ਵਿਚ ਫਸੇ ਪਏ ਹਨ ਅਤੇ ਆਮ ਜਨਤਾ ਦਫਤਰਾਂ ਦੇ ਧੱਕੇ ਖਾਣ ਲਈ ਮਜਬੂਰ ਹੈ।ਉਹਨਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਇਕ ਪ੍ਰਾਈਵੇਟ ਬੱਸ ਦਾ ਕੰਡਕਟਰ ਅਤੇ ਡਰਾਇਵਰ ਵੀ ਆਪਣੇ ਆਪ ਨੂੰ ਵਜੀਰ ਸਮਝਦਾ ਹੈ।ਉਹਨਾਂ ਕਿਹਾ ਕਿ ਇਹੋ ਜਿਹੀ ਸਰਕਾਰ ਜਿਆਦਾ ਦਿਨ ਨਹੀ ਚਲੇਗੀ।
ਰੋਸ ਮਾਰਚ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਪਾਸੋੰ ਸਖਤ ਸ਼ਬਦਾਂ ਵਿਚ ਮੰਗ ਕੀਤੀ ਕਿ ਪੁਲੀਸ ਦੇ ਕੰਮਾਂ ਚ ਸਿਆਸੀ ਦਖਲਅੰਦਾਜੀ ਬੰਦ ਕਰਕੇ ਹੋ ਰਹੀਆ ਲੁਟਾ ਖੋਹਾ ਤੇ ਕਤਲਾ ਤੇ ਕਾਬੂ ਪਾਇਆ ਜਾਵੇ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਹਰਭਜਨ ਸਿੰਘ ਚੂਸਲੇਵੜ, ਬਲਕਾਰ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ ਟੇਲਰ, ਜਰਨੈਲ ਸਿੰਘ ਦਿਆਲਪੁਰਾ, ਸੱਤਪਾਲ ਸਰਮਾ, ਪ੍ਰੀਤਮ ਸਿੰਘ ਚੂਸਲੇਵੜ, ਦਰਬਾਰਾ ਸਿੰਘ ਅਹਿਮਦਪੁਰਾ, ਬਲਬੀਰ ਸਿੰਘ ਚੀਮਾ, ਪਿਅਰਾ ਸਿੰਘ ਆਦਿ ਹਜ਼ਾਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply