
ਰਈਆ, 6 ਮਈ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਪਿੰਡ ਬੁਤਾਲਾ ਵਿਖੇ ਕਿਸਾਨ ਸਘੰਰਸ਼ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਬੁਤਾਲਾ ਦਾ ਬੋਗ ਮਈ 14 ਨੂੰ ਪਵੇਗਾ।ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਸਘੰਰਸ਼ ਕਮੇਟੀ ਦੇ ਸਬ ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿਮਘ ਸਠਿਆਲਾ ਨੇ ਆਪਣੇ ਸਾਝੇ ਬਿਆਨ ਵਿੱਚ ਦਸਿਆ ਕਿ ਬਾਪੂ ਜੋਗਿੰਦਰ ਸਿੰਘ ਬੜੇ ਹੀ ਸਮੇਂ ਤੋ ਕਿਸਾਨ ਸਘੰਰਸ਼ ਕਮੇਟੀ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸੇਵਾ ਨਿਭਾਅ ਰਹੇ ਸੀ ਅਤੇ ਬਹੁਤ ਹੀ ਸਾਊ ਸੁਭਾਅ ਦੇ ਇਨਸਾਨ ਸਨ।ਜੋ ਕਿ ਕੁੱਝ ਵੀ ਹੋ ਜਾਵੇ ਪਰ ਆਪਣੇ ਕੀੱਤੇ ਹੋਏ ਵਾਅਦਿਆ ਤੋ ਪੈਰ ਪਿਛੇ ਨਹੀ ਕੀਤਾ।ਪਰ ਕੁੱਝ ਦਿਨ ਪਹਿਲਾ ਕਿਸਾਨਾਂ ਵੱਲੋ ਕਣਕ ਦੇ ਰੇਟਾਂ ਨੂੰ ਲੈ ਕੇ ਪਿੰਡ ਦੇਵੀਦਾਸ ਪੁਰੇ ਵਿਖੇ ਕਿਸਾਨਾਂ ਵੱਲੋ ਧਰਨਾ ਲਗਾਇਆ ਗਿਆ ਸੀ ਤਾਂ ਤੇਜ ਗਰਮੀ ਕਾਰਨ ਕਿਸਾਨਾਂ ਮਜਦੂਰਾਂ ਨੂੰ ਬੈਠਣ ਵਿਚ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਸੇ ਕਾਰਨ ਬਾਪੂ ਜੋਗਿੰਦਰ ਸਿੰਘ ਧੁੱਪ ਅਤੇ ਭੁੱਖ ਤੇ ਪਿਆਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਅਚਾਨਕ ਅਟੈਕ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ, ਜੋ ਕਿ ਇਸ ਹੀ ਸਬੰਧ ਵਿੱਚ ਸਾਰੇ ਲੋਕਾਂ ਨੂੰ ਬਾਪੂ ਜੋਗਿਮਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਵੱਧ ਚੜ ਕੇ ਉਹਨਾਂ ਦੇ ਭੋਗ ਉਤੇ ਪਹੁੰਚਣ ਦੀ ਕਿਰਪਾਲਤਾ ਕਰਨੀ।ਬੀਬੀ ਜਗੀਰ ਕੌਰ ਕਲੇਰ ਘੁਮਾਣ ਅੰਮ੍ਰਿਤਸਰ ਦਿਹਾਤੀ ਮੀਤ ਪ੍ਰਧਾਨ ਨੇ ਕਿਹਾ ਕਿ ਬੀਬੀਆਂ ਨੂੰ ਖਾਸ ਕਰਕੇ ਜੋਗਿੰਦਰ ਸਿੰਘ ਦੇ ਭੋਗ ਦੇ ਪਹੁੰਚਣ ਦੀ ਬੇਨਤੀ ਕੀਤੀ। ਇਸ ਤੋ ਇਲਾਵਾ ਸੁਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਤਨਾਮ ਸਿੰਘ ਸਠਿਆਲਾ, ਬੀਬੀ ਜਗੀਰ ਕੌਰ, ਮੁੱਖਵੈਨ ਸਿੰਘ, ਤਰਸੇਮ ਸਿੰਘ, ਕਰਮਸਿੰਘ, ਚਰਨ ਸਿੰਘ, ਭਾਗ ਸਿੰਘ, ਦਲਬੀਰ ਸਿੰਘ ਆਦਿ ਅਤੇ ਬਹੁਤ ਸਾਰੇ ਕਿਸਾਨ ਹਾਜਿਰ ਸਨ ।
Punjab Post Daily Online Newspaper & Print Media