Saturday, March 28, 2026

ਪੰਜਾਬ ਐਨਰਜੀ ਡਿਵੈਲਪਮੇਂਟ ਏਜੰਸੀ (ਪੇਡਾ) ਦੇ ਨਵ-ਨਿਯੁੱਕਤ ਚੇਅਰਮੈਨ ਉਪਕਾਰ ਸੰਧੂ ਦਾ ਸਨਮਾਨ

PPN0605201513

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਪੰਜਾਬ ਐਨਰਜੀ ਡਿਵੈਲਪਮੇਂਟ ਏਜੰਸੀ (ਪੇਡਾ) ਦਾ ਚੇਅਰਮੈਨ ਬਣਨ ਤੇ ਅੱਜ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵੱਡੀ ਸੰਖਿਆ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਉਪਕਾਰ ਸੰਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਉਪਕਾਰ ਸਿੰਘ ਸੰਧੂ ਨੇ ਆਪਣੀ ਨਿਯੁੱਕਤੀ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਜਿਥੇ ਧੰਨਵਾਦ ਕੀਤਾ ਉਥੇ ਹੀ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਫਖਰ ਹੈ ਕਿ ਉਨਾਂ੍ਹ ਦੇ ਮਹਿਕਮੇ ਅਧੀਨ ਆਉਂਦੀ ਪੇਡਾ ਦੀ ਜੁੰਮੇਵਾਰੀ ਸੌਂਪ ਕੇ ਉਨਾਂ੍ਹ ਤੇ ਵਿਸ਼ਵਾਸ਼ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਕੇ ਉਨਾਂ੍ਹ ਕੋਲੋਂ ਬਹੁਤ ਕੁਝ ਸਿੱਖਣਗੇ ਤੇ ਉਨਾਂ੍ਹ ਦੀਆਂ ਇਛਾਵਾਂ ਤੇ ਖਰਾਂ੍ਹ ਉਤਰਨ ਦੀ ਕੋਸ਼ਿਸ਼ ਕਰਨਗੇ।ਉਨ੍ਹਾਂ ਕਿਹਾ ਕਿ ਚੇਅਰਮੈਨ ਉਹ ਨਹੀਂ ਬਣੇ ਬਲਕਿ ਚੇਅਰਮੈਨ ਅਕਾਲ਼ੀ ਦਲ ਦੇ ਵਰਕਰ ਬਣੇ ਹਨ ਜਿੰਨਾਂ੍ਹ ਦੀਆਂ ਦੁਆਵਾਂ ਸਹਿਯੋਗ ਅਤੇ ਮੇਹਨਤ ਨਾਲ ਇਹ ਸੇਵਾ ਮੈਨੂੰ ਮਿਲੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਡਿਪਟੀ ਮੇਅਰ ਅਵਿਨਾਸ਼ ਜੌਲੀ, ਅਕਾਲੀ ਦਲ ਕੌਸਲਰ ਦਲ ਦੇ ਨੇਤਾ ਸੁਰਿੰਦਰ ਸਿੰਘ ਸੁਲਤਾਨਵਿੰਡ, ਸੀਨੀਅਰ ਆਗੂ ਨਵਦੀਪ ਸਿੰਘ ਗੋਲਡੀ, ਜ਼ਿਲ੍ਹਾ ਅਕਾਲੀ ਜਥੇ ਦੇ ਸਕੱਤਰ ਜਨਰਲ ਕੁਲਜੀਤ ਸਿੰਘ ਬ੍ਰਦਰਜ਼, ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਬਲਜਿੰਦਰ ਸਿੰਘ ਬਿੱਲਾ ਮੀਰਾਕੋਟ, ਅਮਰਬੀਰ ਸਿੰਘ ਢੋਟ, ਅਮਰਬੀਰ ਸਿੰਘ ਸੰਧੂ, ਨਿਰਭੈ ਸਿੰਘ ਫੋਜੀ, ਓ.ਪੀ ਗੱਬਰ, ਗੁਰਪ੍ਰੀਤ ਸਿੰਘ ਮਿੰਟੂ, ਮਨਮੋਹਨ ਸਿੰਘ ਟੀਟੂ, ਦਿਲਬਾਗ ਸਿੰਘ, ਕੌਸਲਰ ਭੁਪਿੰਦਰ ਸਿੰਘ ਰਾਹੀ, ਰਾਜ ਕੁਮਾਰ ਜੌਲੀ, ਅਜੀਤ ਲਾਲ, ਰਛਪਾਲ ਸਿੰਘ ਬੱਬੂ, ਅਮਰਜੀਤ ਸਿੰਘ ਭਾਟੀਆ, ਦਲਬੀਰ ਸਿੰਘ ਮੰਮਣਕੇ (ਸਾਰੇ ਕੌਂਸਲਰ), ਗੁਰਮੇਜ ਸਿੰਘ ਹਰੀਪੁਰਾ, ਮਨਜੀਤ ਸਿੰਘ ਮੰਜਲ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ, ਬੀਬੀ ਬਲਵਿੰਦਰ ਕੌਰ ਸੰਧੂ, ਹਰਪਾਲ ਸਿੰਘ ਵਾਲੀਆ, ਨਰਿੰਦਰ ਸਿੰਘ ਬਿੱਟੂ ਐਮ. ਆਰ, ਮੇਜਰ ਸਿੰਘ, ਵਿੱਕੀ ਚੀਦਾ, ਕਸ਼ਮੀਰ ਸਿੰਘ ਸੋਹਲ, ਸਕੱਤਰ ਜਨਰਲ ਪੂਰਨ ਸਿੰਘ ਮੱਤੇਵਾਲ, ਬਿੱਲਾ ਸੰਧੂ, ਸ਼ੈਲਾ ਵਾਲੀਆ, ਸਰਕਲ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਮਲਕੀਤ ਸਿੰਘ ਵੱਲਾ, ਅੰਮ੍ਰਿਤਪਾਲ ਸਿੰਘ ਬੱਬਲੂ, ਸਵਰਨ ਸਿੰਘ ਹਰੀਪੁਰਾ, ਪ੍ਰਭਦੀਪ ਸਿੰਘ ਘਣੂਪੁਰ, ਮੁਖਤਿਆਰ ਸਿੰਘ ਸੁਲਤਾਨਵਿੰਡ (ਕੌਂਸਲਰ ਦੇ ਪਤੀ) ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਜਿਲ੍ਹਾ ਅਕਾਲੀ ਜਥੇ ਦੇ ਅਹੁਦੇਦਾਰ, ਵਾਰਡ ਪ੍ਰਧਾਨ ਅਤੇ ਵਰਕਰ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply