Sunday, March 29, 2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਗੁਰਪੁਰਬ ਸਮਾਗਮ 10 ਮਈ ਨੂੰ- ਸਲੂਜਾ

PPN0605201514

ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਦੇ ਸਮੂੰਹ ਮੈਂਬਰਾਂ ਦੀ ਮੀਟਿੰਗ ਠੇਕੇਦਾਰ ਗੁਰਮੀਤ ਸਿੰਘ ਮੀਤ ਪ੍ਰਧਾਨ ਜਿਲ੍ਹਾ ਅਕਾਲੀ ਜਥਾ ਬਾਦਲ ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਹੋਈ।ਇਸ ਮੌਕੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ ਸਮਾਗਮ ਹਰ ਸਾਲ ਦੀ ਤਰਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਣਗੇ। ਉਨਾਂ ਕਿਹਾ ਕਿ 9 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।10 ਮਈ ਨੂੰ ਸ਼ੇਰੇ ਪੰਜਾਬ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਅਤੇ ਪੁਨਰ ਜੋਤ ਅੱਖਾਂ ਵਲੋਂ ੇ ਦਾਨ ਦਾ ਕੈਂਪ ਲਗਾਇਆ ਜਾਵੇਗਾ।11 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ।ਉਪਰੰਤ ਸ਼ਾਮ 3-00 ਵਜੇ ਤੋਂ ਰਾਤ 11-00 ਵਜੇ ਤੱਕ ਗੁ: ਬੀਬੀ ਕੌਲਾਂ ਜੀ ਵਿਖੇ ਕੀਰਤਨ ਦਰਬਾਰ ਹੋਵੇਗਾ।ਇਸ ਕੀਰਤਨ ਸਮਾਗਮ ਵਿੱਚ ਸੰਤ ਮਹਾਪੁਰਸ਼, ਸਿੰਘ ਸਾਹਿਬਾਨ, ਰਾਗੀ ਸਿੰਘ ਤੇ ਕਥਾਵਾਚਕ ਹਾਜਰੀਆਂ ਭਰਨਗੇ।ਇਸ ਮੀਟਿੰਗ ਵਿੱਚ ਮੈਂਬਰ ਤਜਿੰਦਰ ਸਿੰਘ ਆਰ.ਏ, ਜੋਗਿੰਦਰ ਸਿੰਘ, ਜਸਬੀਰ ਸਿੰਘ, ਹਰਜੀਤ ਸਿੰਘ, ਮਾਸਟਰ ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ, ਮਧਸੂਦਨ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply