Thursday, July 16, 2026

ਕੁਲਵੰਤ ਸਿੰਘ ਜੈਤੋਸਰਜਾ ਵੱਲੋਂ ਸਕੂਲ ਭਲਾਈ ਫੰਡ ਵਾਸਤੇ 21000 ਦਾ ਦਾਨ

PPN0705201501ਬਟਾਲਾ, 7 ਮਈ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾਂ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੇ ਸਟਾਫ ਤੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਵੱਲੋ ਸਕੂਲ ਭਲਾਈ ਫੰਡ ਸਬੰਧੀ ਸੁਰੂ ਕੀਤੀ ਮੁਹਿੰਮ ਵਿੱਚ ਪਹਿਲਾਂ ਵੀ ਲੱਖਾਂ ਰੁਪੈ ਦਾ ਦਾਨ ਜੈਤੋਸਰਜਾ ਤੇ ਨਜਦੀਕੀ ਪਿੰਡਾ ਦੇ ਪਤਵੰਤਿਆਂ ਵੱਲੋਂ ਦਿਤਾ ਗਿਆ ਹੈ।ਇਸ ਹੀ ਮੁਹਿੰਮ ਵਿੱਚ ਕੁਲਵੰਤ ਸਿੰਘ ਸਪੁੱਤਰ ਕਿਸ਼ਨ ਸਿੰਘ ਵਾਸੀ ਜੈਤੋਸਰਜਾ ਵੱਲੋ 21000 ਹਜਾਰ ਰੁਪੈ ਦਾ ਯੌਗਦਾਨ ਪਾਇਆ ਗਿਆ। ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਨਾਮਵਰ ਸਕੂਲਾਂ ਵਿੱਚੋਂ ਇੱਕ ਹੈ ਤੇ ਅਨੂਸ਼ਾਸ਼ਨ ਤੇ ਪੜਾਈ ਵਾਸਤੇ ਆਪਣੀ ਨਿਵੇਕਲੀ ਪਹਿਚਾਣ ਹੈ।ਸਕੂਲ ਸਟਾਫ ਵਿੱਚ ਸ੍ਰੀ ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਸਕੂਲ ਮੈਨੇਜਮੈਟ ਕਮੇਟੀ ਚੇਅਰਮੈਨ ਸ੍ਰੀ ਗੁਰਦੇਵ ਸਿੰਘ ਆਰੇਵਾਲਾ ਦੇ ਸਹਿਯੋਗ ਤੋ ਇਲਾਵਾ ਸਕੂਲ ਸਟਾਫ ਮੈਬਰਾਂ ਦੇ ਸਹਿਯੋਗ ਨਾਲ ਸਕੂਲ ਵਿਖੇ ਕਲੱਚ ਟਾਂਇਲਾਂ ਦੇ ਕੰਮ ਦੀ ਸੁਰੂ ਆਤ ਕੀਤੀ ਜਾ ਚੁੱਕੀ ਹੈ। ਇਸ ਕਰਵਾਏ ਜਾ ਰਹੇ ਕੰਮ ਦੀ ਆਸਪਾਸ ਦੇ ਸਕੂਲਾਂ ਵਿਦਿਅਕ ਸੰਸਥਾਵਾਂ ਵਿੱਚ ਚਰਚਾ ਹੈ ਕਿ ਅਣਥੱਕ ਤੇ ਸਿਰੜੀ ਇੰਨਸਾਨ ਹੀ ਲੋਕ ਭਲਾਈ ਦੇ ਕੰਮਾ ਵਾਸਤੇ ਸੇਵਾ ਨਿਭਾ ਸਕਦਾ ਹੈ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply