Thursday, July 16, 2026

ਨੌਜਵਾਨਾਂ ਨੇ ਪੱਟੀ ਦੇ ਲਾਹੋਰ ਚੌਕ ਵਿੱਚ ਟੈਲੀਕਾਮ ਦੀ ਦੁਕਾਨ ‘ਤੇ ਸ਼ਰੇਆਮ ਕੀਤੀ ਗੁੰਡਾਗਰਦੀ

PPN0905201516

ਪੱਟੀ, 8 ਮਈ (ਅਵਤਾਰ ਸਿੰਘ ਢਿੱਲੋ, ਰਣਜੀਤਸਿੰਘ ਮਾਹਲਾ) – ਸ਼ਹਿਰ ਅੰਦਰ ਗੁੰਡਾ ਅਨਸਰਾਂ ਦਾ ਬੋਲਬਾਲਾ ਹੈ ਅਤੇ ਆਮ ਸ਼ਹਿਰੀ ਦਾ ਜੀਣਾ ਮੁਹਾਲ ਹੋਇਆ ਪਿਆ ਹੈ ।ਅੱਜ ਦੁਪਿਹਰੇ ਲਾਹੋਰ ਚੌਂਕ ਵਿਚ ਸਥਿਤ ਮੋਬਾਇਲ ਸ਼ੋਅ ਰੂਮ ਵਿਚ ਕੁੱਝ ਨੋਜਵਾਨਾਂ ਵੱਲੋਂ ਮੋਬਾਇਲ ਦੀ ਖੋਹ ਨੂੰ ਲੈ ਕੇ ਗੋਲੀ ਚਲਾ ਦਿੱਤੀ ਗਈ।ਇਕੱਤਰ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਦੇ ਲੜਕੇ ਸਮੇਤ ਚਾਰ ਨੌਜਵਾਨਾਂ ਨੇ ਪੱਟੀ ਦੇ ਲਾਹੋਰ ਚੌਕ ਸਥਿਤ ਸ਼ਰਮਾ ਟੈਲੀਕਮ ਦੀ ਦੁਕਾਨ ‘ਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਂਚ ਕਰਦਿਆਂ ਗੋਲੀ ਚਲਾਈ ਅਤੇ ਧਮਕੀਆਂ ਦੇ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾਂ ਦੁਕਾਨ ਦੇ ਅੰਦਰ ਲੱਗੇ ਇੱਕ ਸੀਸੀਟੀਵੀ ਕੈਮਰੇ ਅੰਦਰ ਕੈਦ ਹੋ ਗਈ।

            ਮੌਕੇ ‘ਤੇ ਪੁੱਜੇ ਪੱਤਰਕਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਰਾਣਾ, ਵਿਨੋਦ ਕੁਮਾਰ ਅਤੇ ਵਿਜੇ ਕੁਮਾਰ ਕੱਲੂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਚਾਰ ਨੌਜਵਾਨ ਜੋ ਦੁਕਾਨ ‘ਤੇ ਮੋਬਾਇਲ ਖ੍ਰੀਦਣ ਲਈ ਆਏ, ਜਿਨਾਂ ਵਿੱਚ ਇੱਕ ਕਾਂਗਰਸੀ ਆਗੂ ਦਾ ਲੜਕਾ ਸੀ, ਜਿਨ੍ਹਾਂ ਨੇ ਇੱਕ ਮੋਬਾਇਲ ਪਸੰਦ ਕੀਤਾ, ਜਿਸ ਦੀ ਕੀਮਤ ਪੰਜੀ ਹਜ਼ਾਰ ਰੁਪਏ ਹੈ।ਇਹ ਨੌਜਵਾਨ ਜਦੋਂ ਮੋਬਾਇਲ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਉਲਟਾ ਸਾਡੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇੱਕ ਪਿਸਟਲ ਅਤੇ ਹੋਰ ਹਥਿਆਰ ਵੀ ਸਨ।ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਉਹ ਖਰੀਦੇ ਮੋਬਾਇਲ ਦੇ ਪੈਸੇ ਮੰਗਣ ਲੱਗੇ ਤਾਂ ਉਨਾਂ ਨੇ ਸਿੱਧੀ ਪਿਸਟਲ ਤਾਨ ਕੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਅਸੀਂ ਵਾਲ ਵਾਲ ਬੱਚ ਗਏ। ਉਨਾਂ ਦੱਸਿਆ ਕਿ ਉਹ ਚਾਰੋ ਨੌਜਵਾਨ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਂ ਪੱਟੀ ਪੁਲਿਸ ਨੂੰ ਦਿੱਤੀ। ਘਟਨਾ ਸਥਾਨ ‘ਤੇ ਪੁਿਲਸ ਪਾਰਟੀ ਸਮੇਤ ਪੁੱਜੇ ਥਾਣਾ ਮੁੱਖੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਿਨਾਂ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ, ਉਹ ਬਖਸ਼ੇ ਨਹੀ ਜਾਣਗੇ। ਉਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੋ ਸੀਸੀਟੀਵੀ ਕੈਮਰੇ ਵਿੱਚ ਝਗੜੇ ਦੀ ਵੀਡੀਓ ਬਣੀ ਹੈ ਉਸ ਨੂੰ ਨਾਲ ਲੈ ਕੇ ਜਾ ਰਹੇ ਹਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply