Wednesday, July 15, 2026

ਵੋਟਰ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਉੇਣ ਸਬੰਧੀ ਕੀਤੇ ਸੈਮੀਨਾਰ- ਨਰੇਸ਼ ਮਹਾਜਨ

PPN0905201518

ਪਠਾਨਕੋਟ, 8 ਮਈ (ਪ.ਪ) – ਸ਼੍ਰੀ ਨਰੇਸ਼ ਮਹਾਜਨ ਐਕਸੀਅਨ ਸਿੰਚਾਈ ਵਿਭਾਗ ਅਤੇ ਨੋਡਲ ਅਫ਼ਸਰ ਸਵੀਪ ਪਠਾਨਕੋਟ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿੱਚ ਚਲਾਏ ਜਾ ਰਹੇ ਨੈਸ਼ਨਲ ਇਲੈਕਟਰੋਲ ਰੋਲ ਪਿਊਰੀਫਿਕੇਸ਼ਨ ਅਤੇ ਅਥੈਨਟੀਕੇਸ਼ਨ ਪ੍ਰੋਗਰਾਮ (ਐਨ.ਈ.ਆਰ.ਪੀ.ਏ.ਪੀ) ਦੇ ਤਹਿਤ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ‘ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਕਿ ਉਹ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾ ਸਕਣ। ਇੰਨ੍ਹਾਂ ਸੈਮੀਨਾਰਾਂ ਵਿੱਚ ਕੈਂਪਸ ਅਮਬੈਸਡਰਜ, ਆਸ਼ਾ ਵਰਕਰਾਂ, ਆਂਗੜਵਾੜੀ ਵਰਕਰਾਂ ਦੇ ਮਾਧਿਅਮ ਨਾਲ ਇਸ ਕਾਰਜ ਨੂੰ ਕਰਨ ਦੀ ਵੱਖ ਵੱਖ ਵਿੱਧੀਆਂ ਦੇ ਬਾਰੇ ਵਿੱਚ ਵੀ ਵਿਸਥਾਰ ਨਾਲ ਦੱਸਿਆ ਗਿਆ।

           ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਲੋਕਾਂ ਦੀ ਸੁਵਿਧਾ ਦੇ ਲਈ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਇੱਕ ਸਪੈਸ਼ਲ ਕੈਂਪ 10 ਮਈ, 2015 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜਿੰਨ੍ਹਾਂ ਦੇ ਆਧਾਰ ਕਾਰਡ ਅੱਜੇ ਤੱਕ ਵੋਟਰ ਕਾਰਡਾਂ ਨਾਲ ਲਿੰਕ ਨਹੀਂ ਹੋਏ ਹਨ ਉਹ ਇਸ ਕੈਂਪ ਵਿੱਚ ਆਪਣੇ ਸਬੰਧਤ ਬੂਥਾਂ ‘ਤੇ ਜਾ ਕੇ ਬੀ.ਐਲਓ. ਨਾਲ ਸੰਪਰਕ ਕਰਕੇ ਇਸ ਕੰਮ ਨੂੰ ਸੁਵਿਧਾ ਪੂਰਵਕ ਕਰਵਾ ਸਕਦੇ ਹਨ। ਇਹ ਸੁਵਿਧਾ ਬੂਥਾਂ ‘ਤੇ 10 ਮਈ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਉਪਲਬੱਧ ਰਹੇਗੀ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply