ਅੰਮ੍ਰਿਤਸਰ 8 ਮਈ (ਗੁਰਪ੍ਰੀਤ ਸਿੰਘ) – ਅੰਬਾਲਾ ਦੀ ਅਦਾਲਤ ਦੇ ਸੈਸ਼ਨ ਜੱਜ ਰਾਜੇਸ਼ ਗੁਪਤਾ ਵੱਲੋਂ ਇਕ ਕੇਸ ਦੀ ਸੁਣਵਾਈ ਦੌਰਾਨ ਅੰਮ੍ਰਿਤਧਾਰੀ ਨੌਜਵਾਨ ਨੂੰ ਗਵਾਹੀ ਦੇਣ ਤੋਂ ਰੋਕਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਨੂੰ ਇਨਸਾਫ ਨਜ਼ਰ ਨਾ ਆਵੇ ਤਾਂ ਇਨਸਾਫ ਲਈ ਅਦਾਲਤ ਦਾ ਸਹਾਰਾ ਲੈਂਦਾ ਹੈ।ਹਰ ਕੇਸ ਵਿੱਚ ਗਵਾਹ ਉਸ ਲਈ ਅਹਿਮ ਹੁੰਦਾ ਹੈ, ਪਰ ਜਦੋਂ ਨਿਆਂ ਦੇਣ ਵਾਲਾ ਜਾਂ ਫਿਰ ਕਾਨੂੰਨ ਦਾ ਪਾਠ ਪੜਾਉਣ ਵਾਲਾ ਹੀ ਇਸ ਦੀ ਪਾਲਣਾ ਨਾ ਕਰੇ ਤਾਂ ਫਿਰ ਇਨਸਾਫ ਦੀ ਆਸ ਕਿਥੋਂ ਰਹਿ ਜਾਂਦੀ ਹੈ।ਕੁਝ ਅਜਿਹਾ ਹੀ ਕੀਤਾ ਹੈ ਸੂਬਾ ਹਰਿਆਣਾ ਦੇ ਅੰਬਾਲਾ ਵਿੱਚ ਸੈਸ਼ਨ ਜੱਜ ਰਾਜੇਸ਼ ਗੁਪਤਾ ਨੇ।ਉਨ੍ਹਾਂ ਕਿਹਾ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਹਰੇਕ ਨਾਗਰਿਕ ਨੂੰ ਆਪਣੇ-ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਦਾ ਪੂਰਾ ਅਧਿਕਾਰ ਹੈ।ਉਨ੍ਹਾਂ ਕਿਹਾ ਕਿ ਸੈਸ਼ਨ ਜੱਜ ਰਾਜੇਸ਼ ਗੁਪਤਾ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਗਵਾਹੀ ਦੇਣ ਤੋਂ ਰੋਕਣਾ ਭਾਰਤ ਵਾਸੀਆਂ ਖਾਸ ਕਰ ਸਿੱਖਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਨਿਆਂ ਦੀ ਕੁਰਸੀ ‘ਤੇ ਬੈਠਣ ਵਾਲੇ ਲੋਕ ਅਜਿਹੀ ਸੋਚ ਰੱਖਦੇ ਹਨ ਤਾਂ ਇਨਸਾਫ ਲਈ ਹੋਰ ਕੋਈ ਦਰਵਾਜ਼ਾ ਰਹਿ ਹੀ ਨਹੀਂ ਜਾਂਦਾ ਇਸ ਲਈ ਇਸ ਜੱਜ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media