Saturday, April 18, 2026

ਟਿਊਸ਼ਨ ਫੀਸ ‘ਚ ਛੋਟ ਲਈ ਅੰਮ੍ਰਿਤਧਾਰੀ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ 15 ਨੂੰ

ਨਵੀਂ ਦਿੱਲੀ, 11 (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਛੋਟ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ, ਫੀਸ ਵਿੱਚ ਛੋਟ ਦੇ ਇਛੁਕ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ ਹੈ।ਪ੍ਰੈਸ ਬਿਆਨ ਅਨੁਸਾਰ ਇਸ ਫੈਸਲੇ ਅਧੀਨ ਇਹ ਧਾਰਮਿਕ ਪ੍ਰੀਖਿਆ ਸੰਬੰਧਤ ਸਕੂਲਾਂ ਵਿੱਚ ਹੀ ਲਈ ਜਾਇਗੀ। ਵੱਖ-ਵੱਖ ਜਮਾਤਾਂ ਲਈ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਹੋਏ ਨਿਸਚਿਤ ਸਿਲੇਬਸ ਅਨੁਸਾਰ ਜ਼ਬਾਨੀ ਪ੍ਰੀਖਿਆ 12 ਮਈ ਨੂੰ ਅਤੇ ਲਿਖਤੀ ਪ੍ਰੀਖਿਆ 15 ਮਈ ਨੂੰ ਹੋਵੇਗੀ। ਇਹ ਪ੍ਰੀਖਿਆਵਾਂ ਲੈਣ ਅਤੇ ਪ੍ਰੀਖਿਆ ਦੌਰਾਨ ਨਿਗਰਾਨੀ ਲਈ ਧਾਰਮਿਕ ਵਿਦਵਾਨਾਂ, ਅਧਿਕਾਰੀਆਂ ਅਤੇ ਸਟਾਫ ਦੀ ਡਿਊਟੀ ਲਾ, ਉਨ੍ਹਾਂ ਦੀ ਸੂਚੀ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜ ਦਿੱਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply