Friday, May 15, 2026

ਪ੍ਰਵੇਸ਼ ਪ੍ਰੋਜੈਕਟ ਸਬੰਧੀ ਤਿੰਨ ਰੋਜਾ ਕਰਵਾਇਆ ਸੈਮੀਨਾਰ

PPN1405201513
ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਡੀ.ਈ.ਈ.ਓ ਜਸਪਾਲ ਸਿੰਘ ਅਤੇ ਜਿਲ੍ਹਾ ਕੋਆਰਡੀਨੇਟਰ ਨਵਦੀਪ ਸਿੰਘ ਦੀ ਰਹਿਨੁਮਾਈ ਹੇਠ ਪ੍ਰਵੇਸ਼ ਪ੍ਰੋਜੈਕਟਕ੍ਰਇਏਟਿਵ ਲਰਨਿੰਗ ਮਾਡਲ ਸਬੰਧੀ ਸੈਮੀਨਾਰ ਬਲਾਕ ਪੱਟੀ ਵਿਖੇ ਕਰਵਾਇਆ ਗਿਆ।ਸੈਮੀਨਾਰ ਵਿਚ ਬਲਾਕ ਜਿਲ੍ਹਾ ਅਫਸਰ ਬਲਵਿੰਦਰ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਸੰਬੋਧਨ ਕਰਦਿਆ ਜ਼ੋਰ ਦੇ ਕੇ ਆਖਿਆ ਕਿ ਸਕੂਲਾਂ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾ ਕੇ ਪ੍ਰਵੇਸ਼ ਪ੍ਰੌਜੈਕਟ ਨੂੰ ਹੋਰ ਸਫਲ ਬਣਾਇਆ ਜਾਵੇ।ਇਸ ਸੈਮੀਨਾਰ ਦੌਰਾਨ ਅਧਿਆਪਕਾ ਨੇ ਰੁਚੀ ਦਿਖਾਉਦੇ ਹੋਏ ਖੁੱਲ ਕੇ ਹਿੱਸਾ ਲਿਆ।ਇਸ ਮੌਕੇ ਬਲਾਕ ਵਿਚ ਰਿਸੋਰਜ਼ ਪਰਸਨ ਰਜਿੰਦਰਪਾਲ ਸਿੰਘ, ਜਗਦੀਪ ਸਿੰਘ, ਹਰਪਾਲ ਸਿੰਘ, ਵਿਕਰਮ ਸਿੰਘ, ਬਿਕਰਮਜੀਤ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ ਅਤੇ ਪ੍ਰਗਟ ਸਿੰਘ ਵੱਲੋਂ ਪਹਿਲੇ ਗਰੁਪ ਵਿਚ 35 ਅਧਿਆਪਕ ਸ਼ਾਮਿਲ ਹੋਏ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply