Sunday, May 3, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਐਡਵਾਂਸ ਹਾਬੀ ਵਰਕਸ਼ਾਪ ਦਾ ਆਯੋਜਨ’

PPN1405201515

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੀਨੀਅਰਲ ਕਲਾ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਦੀ ਅਗਵਾਈ ਅਤੇ ਪੀਡੀਲਾਈਟ ਇੰਡਸਟਰੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਐਡਵਾਂਸ ਹਾਬੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।ਕੰਪਨੀ ਦੇ ਕਲੱਸਟਰ ਮਾਰਕਿਟਿੰਗ ਡਿਵੈਲਪਮੈਂਟ ਇੰਚਾਰਜ ਸ਼੍ਰੀ ਜਤਿੰਦਰ ਕੁਮਾਰ ਦੇ ਨਿਰਦੇਸ਼ਨ ਵਿੱਚ ਆਯੋਜਿਤ ਇਸ ਵਰਕਸ਼ਾਪ ਵਿੱਚ ਚੰਡੀਗੜ੍ਹ ਤੋਂ ਸ਼੍ਰੀਮਤੀ ਕੋਮਲ ਵਡੇਰਾ ਨੇ ਕਲਾ ਮਾਹਿਰ ਵਜੋਂ ਸ਼ਮੂਲੀਅਤ ਕੀਤੀ।ਉਹਨਾਂ ਨੇ ਵੱਖੁਵੱਖ ਤਰ੍ਹਾਂ ਦੇ ਰੰਗਾਂ ਅਤੇ ਪੇਂਟ ਦੀ ਸਹਾਇਤਾ ਨਾਲ ਅਨੇਕਾਂ ਨਵੀਨ ਰਚਨਾਤਮਕ ਕਾਲਕ੍ਰਿਤੀਆਂ ਦੀ ਸਿਰਜਨਾ ਦੇ ਨਮੂਨੇ ਪੇਸ਼ ਕੀਤੇ।ਉਹਨਾਂ ਵ’ਲੋਂ ਪ੍ਰਸਤੁਤ ਕੀਤੇ ਨਮੁਨਿਆਂ ਵਿੱਚ ‘ਤਰਲ ਕਢਾਈ’ ਦਾ ਨਮੂਨਾ ਵਿਸ਼ੇਸ਼ ਰੂਪ ਵਿੱਚ ਸੁੰਦਰ ਅਤੇ ਸ਼ਲਾਘਾਯੋਗ ਸੀ ।ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵੱਖੁਵੱਖ ਸਕੂਲਾਂ ਦੇ ੫੯ ਅਧਿਆਪਕਾਂ ਵੱਲੋਂ ਤਿਆਰ ਕੀਤੇ ਟਾਈ ਐਂਡ ਡਾਈ, ਅਫਰੀਕਨ ਆਰਟ ਅਤੇ ਜੂਟ ਦੀਆਂ ਕਲਾਕ੍ਰਿਤੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ।ਇਹਨਾਂ ਅਧਿਆਪਕਾਂ ਨੇ ਇਸ ਵਰਕਸ਼ਾਪ ਨੂੰ ਕਲਾ ਦੀਆਂ ਕਈ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਲਾਹੇਵੰਦ ਦੱਸਿਆ । ਸਾਰੇ ਅਧਿਆਪਕਾਂ ਨੂੰ ਕੰਪਨੀ ਵੱਲੋਂ ‘ਆਰਟ ਕਿਟ’ ਭੇਂਟ ਕੀਤੀ ਗਈ।
ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਹਨਾਂ ਅਧਿਆਪਕਾਂ ਦੁਆਰਾ ਨਿਰਮਿਤ ਕਲਾਕ੍ਰਿਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਆਧੁਨਿਕ ਯੁਗ ਵਿੱਚ ਅਧਿਆਪਕਾਂ ਲਈ ਹਰ ਰੋਜ ਕੁਝ ਨਵਾਂ ਸਿੱਖਣਾ ਬਹੁਤ ਜਰੂਰੀ ਹੈ ਤਾਂ ਜੋ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਿਆ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਕਲਾ ਦੇ ਖੇਤਰ ਦੇ ਨਵੇਂ ਰੁਝਾਨਾ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply