ਅਗਲੋਂ ਕੋਠੀ, 15 ਮਈ (ਹਰਦਿਆਲ ਸਿੰਘ ਭੈਣੀ) – ਸਰਕਾਰੀ ਹਾਈ ਸਕੂਲ ਚੂੰਘ ਵਿਖੇ ਕੈਰੀਅਰ ਦਿਵਸ ਮਨਾਇਆ ਗਿਆ। ਜਿਸ ਵਿੱਚ ਕੈਰੀਅਰ ਮਾਸਟਰ ਬਲਜੀਤ ਸਿੰਘ ਵੱਲੋਂ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੈਰੀਅਰ ਦਾ ਮਹੱਤਵ ਦੱਸਦੇ ਹੋਏ ਦੱਸਵੀਂ ਤੋਂ ਬਾਅਦ ਹੋਣ ਵਾਲੇ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਕੁੜੀਆਂ ਅਤੇ ਮੁੰਡਿਆਂ ਦੇ ਵੱਖ-ਵੱਖ ਕੋਰਸ ਕਰਵਾਉਣ ਵਾਲੇ ਅਦਾਰਿਆਂ ਬਾਰੇ ਵੀ ਦੱਸਿਆ ਗਿਆ। ਇਸ ਤੋਂ ਬਾਅਦ ਮੁੱਖ ਅਧਿਆਪਕ ਮੈਡਮ ਕਿਰਨ ਬਾਲਾ ਨੇ ਕੈਰੀਅਰ ਦਿਵਸ ਬਾਰੇ ਚਾਨਣਾ ਪਾਉਂਦਿਆਂ ਐਸ.ਸੀ ਬੱਚਿਆਂ ਲਈ ਬਿਲਕੁਲ ਫ੍ਰੀ ਕੋਰਸਾਂ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਸਮੂੰਹ ਸਟਾਫ ਤੇ ਅਧਿਆਪਕ ਅੰਮ੍ਰਿਤਪਾਲ ਕੌਰ ਪੰਜਾਬੀ, ਰੁਪਿੰਦਰ ਕੌਰ ਕੰਪਿਊਟਰ, ਨਵਨੀਤ ਕੌਰ ਆਰਟ ਤੇ ਕਰਾਫਟ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media