
ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 10 ਦਾ ਦੋਰਾ ਕਰਕੇ ਘਰ ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਓਹਨਾਂ ਨੂੰ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਮੋਕੇ ਸ਼੍ਰੀ ਜੋਸ਼ੀ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।ਇਸ ਮੋਕੇ ਸ਼੍ਰੀ ਜੋਸ਼ੀ ਨੇ ਨਵੇ ਟਿਊਬਵੈਲ, ਕੰਨਕ੍ਰੀਡ ਦੀਆਂ ਸੜਕਾਂ ਬਣਾਉਣ ਦੇ ਨਿਰਦੇਸ਼ ਦਿਤੇ।ਲੋਕਾਂ ਨੇ ਇਸ ਮੋਕੇ ਸਫਾਈ ਦੇ ਸੰਬੰਧਿਤ ਸ਼ਿਕਾਇਤਾਂ ਦੱਸੀਆਂ।ਜਿਸ ਨੂੰ ਗੰਭੀਰਤਾ ਨਾਲ ਲੇੰਦਿਆਂ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਸੰਬੰਧਿਤ ਅਧਿਕਾਰੀ ਨੂੰ ਜਲਦ ਤੋ ਜਲਦ ਸਫਾਈ ਕਰਵਾਉਣ ਦੇ ਅਤੇ ਮੱਲਬਾ ਚੁੱਕਵਾ ਕੇ ਰੋਜਾਨਾ ਲਿਫਟਿੰਗ ਕਰਵਾਉਣ ਦੇ ਨਿਰਦੇਸ਼ ਦਿਤੇ।ਇਸ ਮੋਕੇ ਸ਼੍ਰੀ ਜੋਸ਼ੀ ਨੂੰ ਕਾਰਗਿਲ ਸ਼ਹੀਦ ਗੁਰਸਾਹਿਬ ਸਿੰਘ ਦੇ ਮਾਤਾ ਬੀਬੀ ਪ੍ਰਕਾਸ਼ ਕੌਰ ਜੀ ਵੀ ਮਿਲੇ ਅਤੇ ਓਹਨਾਂ ਨੇ ਸ਼੍ਰੀ ਜੋਸ਼ੀ ਨੂ ਸਿਰੋਪਾ ਦੇ ਕੇ ਆਸ਼ੀਰਵਾਦ ਦਿਤਾ।ਇਸ ਮੋਕੇ ਵਿਕੀ ਐਰੀ, ਆਕਾਸ਼ ਸੇਠੀ, ਮਿਕੀ ਹਾਂਡਾ, ਲਖਵਿੰਦਰ ਖਾਲਸਾ, ਸੁਰਿੰਦਰ ਮਹਾਜਨ, ਰੇਣੁ ਸ਼ਰਮਾ, ਵਿਜੇ ਕੁਮਾਰੀ, ਯਸ਼ ਸ਼ਰਮਾ, ਵਿਪਨ ਕੁਮਾਰ, ਬਿੱਟੂ ਮਹਾਜਨ, ਹੈਪੀ ਗੋਲਡਨ, ਸੁਰਿੰਦਰ ਮਹਾਜਨ, ਡਾ. ਪ੍ਰੇਮ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ ਲੱਡੂ, ਜਗਤਾਰ ਸਿੰਘ ਬੱਬੂ, ਸੰਜੀਵ ਡੱਬੂ, ਰਾਜੇਸ਼ ਸਭਰਵਾਲ, ਦੀਪਕ ਸਭਰਵਾਲ ਆਦਿ ਮੋਜੂਦ ਸਨ।
Punjab Post Daily Online Newspaper & Print Media