Friday, May 1, 2026

ਈਡੀਅਟ ਕਲੱਬ ਨੇ ਖੋਲੀ ‘ਈਡੀਅਟ ਪੈਟਰੋਲ ਫਾਈਨਾਂਸ ਕੰਪਨੀ’

PPN1705201514

ਅੰਮ੍ਰਿਤਸਰ, 17 ਮਈ (ਪ੍ਰਵੀਨ ਸਹਿਗਲ) – ਸਰਕਾਰ ਵੱਲੋਂ ਦਿਨ ਪ੍ਰਤੀ ਦਿਨ ਪੈਟਰੋਲ ਅਤੇ ਡੀਜਲ ਦੇ ਵਧਾਏ ਜਾ ਰਹੇ ਰੇਟਾਂ ਉਪਰ ਆਪਣੇ ਵਿਅੰਗਾਤਮਕ ਤਰੀਕੇ ਨਾਲ ਚੋਟ ਕਰਦੇ ਹੋਏ ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਨੇ ਹਾਲ ਗੇਟ ਦੇ ਬਾਹਰ “ਈਡੀਅਟ ਪੈਟਰੋਲ ਫਾਈਨਾਂਸ ਕੰਪਨੀ” ਖੋਲਣ ਦਾ ਐਲਾਨ ਕਰ ਦਿਤਾ ਅਤੇ ਕੰਪਨੀ ਦੀ ਪਹਿਲੀ ਬਰਾਂਚ ਦਾ ਉਦਘਾਟਨ ਵੀ ਕਰ ਦਿਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਖੀ ਈਡੀਅਟ ਨੇ ਕਿਹਾ ਕਿ ਬੀਤੇ 15-20  ਦਿਨ ਵਿੱਚ ਜਿਸ ਤਰਾਂ ਸਰਕਾਰ ਨੇ ਪੈਟਰੋਲ ਅਤੇ ਡੀਜਲ ਦੇ ਰੇਟ ਵਧਾਏ ਹਨ, ਉਸ ਤੋਂ ਇਹ ਗੱਲ ਬਿਲਕੁੱਲ ਸਾਫ ਹੋ ਗਈ ਹੈ ਕਿ ਭਾਰਤ ਸਰਕਾਰ ਲੋਕ ਵਿਰੋਧੀ ਨਹੀਂ ਹੈ ਕਿਉਂਕਿ ਪੈਟਰੋਲ ਅਤੇ ਡੀਜਲ ਦੇ ਰੇਟ ਵਧਣ ਨਾਲ ਲੋਕ ਸਾਈਕਲ ਚਲਾਉਣਗੇ ਅਤੇ ਇਸ ਨਾਲ ਉਹਨਾਂ ਦੀ ਸਿਹਤ ਬਿਲਕੁੱਲ ਠੀਕ ਰਹੇਗੀ।
ਵਿਅੰਗਾਤਮਕ ਤਰੀਕੇ ਨਾਲ ਗੱਲ ਕਰਦੇ ਹੋਏ ਰਿਖੀ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਵੱਲੋਂ ਸਸਤੇ ਰੇਟਾਂ ਤੇ ਪੈਟਰੋਲ ਅਤੇ ਡੀਜਲ ਫਾਇਨਾਂਸ ਕੀਤਾ ਜਾਵੇਗਾ। ਕਹਿਣ ਤੋਂ ਭਾਵ ਕਿ ਜਿਸ ਸਪੀਡ ਨਾਲ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਵਧ ਰਹੀਆਂ ਹਨ, ਉਸ ਹਿਸਾਬ ਨਾਲ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਆਪਣੀਆਂ ਕਾਰਾਂ ਅਤੇ ਦੂਜੇ ਵਹੀਕਲਾਂ ਵਿਚ ਪੈਟਰੋਲ ਅਤੇ ਡੀਜਲ ਪਵਾਉਣ ਲਈ ਫਾਇਨਾਂਸ ਕੰਪਨੀਆਂ ਤੋਂ ਕਰਜਾ ਲੈਣਾ ਪਵੇਗਾ।“ਈਡੀਅਟ ਪੈਟਰੋਲ ਫਾਇਨਾਂਸ ਕੰਪਨੀ” ਵੱਲੋਂ ਕਾਫੀ ਕਿਫਾਇਤੀ ਰੇਟਾਂ ‘ਤੇ ਕਰਜਾ ਉਪਲਬਧ ਕਰਵਾਇਆ ਜਾਵੇਗਾ।ਕਰਜਾ ਲੈਣ ਵਾਲੇ ਵਿਅਕਤੀ ਨੂੰ ਕੁੱਝ ਦਸਤਾਵੇਜ ਜਮਾਂ ਕਰਵਾਉਣੇ ਪੈਣਗੇ ਜਿਨਾਂ ਵਿਚ ਤਿੰਨ ਸਾਲ ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ, 6 ਮਹੀਨੇ ਦੀ ਬੈਂਕ ਸਟੇਟਮੈਂਟ, 2 ਪਾਸਪੋਰਟ ਸਾਈਜ ਫੋਟੋਆਂ, ਡਰਾਇਵਿੰਗ ਲਾਇਸੰਸ, ਰੈਜੀਡੈਂਸ ਪਰੂਫ।ਇਸ ਦੇ ਨਾਲ ਉਸ ਨੂੰ ਇਕ ਸਰਕਾਰੀ ਨੌਕਰੀ ਕਰ ਰਹੇ ਗਰੰਟਰ ਦੀ ਵੀ ਜਰੂਰਤ ਹੋਵੇਗੀ।ਸਾਡੀ ਕੰਪਨੀ ਕੋਲੋਂ ਲਿਆ ਕਰਜਾ ਆਸਾਨ ਕਿਸ਼ਤਾਂ ਤੇ ਮੋੜਿਆ ਜਾ ਸਕੇਗਾ।
ਇਸ ਮੌਕੇ ਕਲੱਬ ਅਹੁਦੇਦਾਰ ਦੇ ਮੈਂਬਰ ਕੇ.ਐਸ.ਪਾਰਸ (ਚੇਅਰਮੈਨ), ਧਵਨੀ ਮਹਿਰਾ (ਸੀਨੀਅਰ ਮੀਤ ਪ੍ਰਧਾਨ), ਸੁਮੀਤ ਕਾਲੀਆ (ਖਜਾਨਚੀ), ਸੁਨੀਲ ਕੁਮਾਰ ਬਿੱਟੂ, ਜਗਤਾਰ ਸਿੰਘ ਬਿੱਲਾ, ਰਾਜਿੰਦਰ ਸਹਿਦੇਵ, ਸੰਦੀਪ ਰਿਖੀ, ਕਪਿਲ ਦੇਵ ਅਤੇ ਜੈਦੀਪ ਵਡਾਲੀ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply