
ਪੱਟੀ, 18 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਭਾਰਤ ਦੇ ਉੱਤਮ ਪਿੱਠਵਰਤੀ ਗਾਇਕ ਪਦਮ ਸ੍ਰੀ ਮੁਹੰਮਦ ਰਫੀ ਸਾਹਿਬ ਨੂੰ ਭਾਰਤ ਰਤਨ ਦੇਣ ਦੀ ਅਪੀਲ ਸਾਰੇ ਭਾਰਤ ਵਿਚੋਂ ਉਹਨਾਂ ਦੇ ਚਾਹਨ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਉਥੇ ਹੀ ਐਵਰਗ੍ਰੀਨ ਰਫੀ ਸੋਸਾਇਟੀ ਪੱਟੀ ਵੱਲੋਂ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਇਹ ਵਿਚਾਰ ਰੋਹਿਤ ਅਰੋੜਾ ਨੇ ਪੱਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਹਨਾਂ ਕਿਹਾ ਕਿ ਜੇਕਰ ਸੰਗੀਤ ਦੇ ਖੇਤਰ ਵਿਚ ਲਤਾ ਮੰਗ੍ਹੇਸ਼ਕਰ ਅਤੇ ਕ੍ਰਿਕਟਰ ਸਚਿਨ ਤੈਂਦੁਲਕਰ ਨੂੰ ਅਗਰ ਭਾਰਤ ਰਤਨ ਦਿੱਤਾ ਜਾ ਸਕਦਾ ਹੈ ਤਾਂ ਫਿਰ ਰਫੀ ਸਾਹਿਬ ਤਾਂ ਇਕ ਅਜਿਹੀ ਹਸਤੀ ਸਨ ਜਿਸ ਨੇ ਸੰਸਾਰ ਦੇ ਹਰ ਇਕ ਨਾਗਰਿਕ ਦੇ ਦਿਲ ਵਿਚ ਆਪਣਾ ਸਥਾਨ ਬਣਾਇਆ ਹੈ, ਜਿਸ ਨੂੰ ਅਜੇ ਤੱਕ ਵੀ ਨਹੀ ਭੁਲਾਇਆ ਜਾ ਸਕਦਾ।ਉਹਨਾਂ ਅਪੀਲ ਕੀਤੀ ਕਿ ਮੁਹੰਮਦ ਰਫੀ ਦੇ ਚਾਹਵਾਨਾਂ ਦੀ ਮੰਗ ‘ਤੇ ਭਾਰਤ ਸਰਕਾਰ ਉਹਨਾਂ ਨੂੰ ਇਹ ਪੁਰਸਕਾਰ ਦੇ ਕੇ ਸਤਿਕਾਰ ਦੇਵੇ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media