ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਗਿਆਨ ਅੰਜਾਨ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਤੇੇ ਪ੍ਰਸਿਧ ਨਾਟਕ ਅਤੇ ਫਿਲਮੀ ਅਦਾਕਾਰ ਸ੍ਰੀ ਮਤੀ ਅਨੀਤਾ ਦੇਵਗਨ, ਡਾ. ਧਰਮਵੀਰ ਸਿੰਘ, ਡਾਇਰੈਕਟਰ ਐਜੂਕੇਸ਼ਨ ਚੀਫ ਖਾਲਸਾ ਦੀਵਾਨ, ਡਾ. ਮਨਮੋਹਨ ਸਿੰਘ ਖੰਨਾ, ਮੈਂਬਰ ਇੰਚਾਰਜ, ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਅਤੇ ਸਮੂਹ ਸਟਾਫ ਮੈਂਬਰ ਹਾਜਿਰ ਸਨ। ਸਕੂਲ ਅਖਬਾਰ ਦਾ ਉਦਘਾਟਨ ਕਰਦੇ ਸਮੇਂ ਡਾ. ਧਰਮਵੀਰ ਸਿੰਘ ਨੇ ਕਿਹਾ ਕਿ ਸਕੂਲ ਅਖਬਾਰ, ਸਕੂਲ ਦਾ ਦਰਪਨ ਹੁੰਦਾ ਹੈ ਜੋ ਸਕੂਲ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਦਾ ਹੈ ਤੇ ਸਕੂਲ ਦੇ ਵਿਕਾਸ ਦੀ ਝਲਕ ਪੇਸ਼ ਕਰਦਾ ਹੈ ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਦੱਸਿਆ ਕਿ ਸਕੂਲ ਅਖਬਾਰ ਪ੍ਰਕਾਸ਼ਿਤ ਕਰਨ ਦਾ ਉਦੇਸ਼ ਵਿਦਿਆਰਥੀਆਂ ਦੀਆਂ ਕਲਾ ਕ੍ਰਿਤੀਆਂ ਅਤੇ ਸਹਿ ਕਿਰਿਆਂਵਾਂ ਬਾਰੇ ਉਹਨਾਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਹੈ। ਸਕੂਲ ਅਖਬਾਰ ਸਕੂਲ ਦਾ ਰਿਪੋਰਟ ਕਾਰਡ ਹੁੰਦਾ ਹੈ, ਜੋ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਾ ਹੈ।ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਵੀ ਮੌਜੂਦ ਸਨ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media