Wednesday, July 15, 2026

ਫਤਿਹ ਅਕੈਡਮੀ ਆਈ.ਸੀ.ਐਸ.ਸੀ ਦੀ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ

PPN1905201510

ਜੰਡਿਆਲਾ ਗੁਰੂ, 19 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਆਈ. ਸੀ. ਐਸ. ਸੀ ਦੀ ਦਸਵੀਂ ਦੀ ਪ੍ਰੀਖਿਆਂ ਦੇ ਐਲਾਨੇ ਗਏ ਨਤੀਜੇ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਨੰਬਰ ਹਾਸਲ ਕੀਤੇ।ਅਕੈਡਮੀ ਦਾ ਨਤੀਜਾ 100% ਰਿਹਾ।ਇਸ ਸਾਲ ਦੇ ਅੰਕੜਿਆਂ ਮੁਤਾਬਕ 1,59,738 ਵਿਦਿਆਰਥੀ ਆਈ. ਸੀ. ਐਸ. ਸੀ ਦੀ ਪ੍ਰੀਖਿਆ ਲਈ ਦਾਖਲ ਹੋਏ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ 7 ਵਿਦਿਆਰਥੀਆਂ ਨੇ 90% ਤੋਂ ਵੱਧ, 50% ਵਿਦਿਆਰਥੀਆਂ ਨੇ 80% ਤਂੋ ਵੱਧ ਤੇ ਬਾਕੀ ਸਾਰੇ ਪਹਿਲੇ ਦਰਜੇ ਵਿੱਚ ਪਾਸ ਹੋਏ।ਪੁਨੀਤ ਕੋਰ ਅਤੇ ਇਰਨਜੀਤ ਕੌਰ ਸੋਢੀ ਨੇ 96% ਅੰਕ ਹਾਸਲ ਕਰਕੇ ਆਪਣਾ ਨਾਂ ਸਕੂਲ ਦੇ ਚਮਕਦੇ ਸਿਤਾਰੇ ਵਜੋਂ ਉਭਾਰਿਆ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਜੋ ਕਿ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਿਸ਼ਨ ਨਾਲ ਖ੍ਹੋਲੀ ਗਈ ਸੀ, ਅੱਜ ਆਪਣੀ ਤਰੱਕੀ ਦੀ ਰਾਹ ਤੇ ਚੱਲਦੀ ਹੋਈ, ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਪ੍ਰਤੱਖ ਨੂੰ ਪ੍ਰਮਾਣ ਕੀ ਦੀ ਗੱਲ ਅੱਜ ਅਕੈਡਮੀ ਲਈ ਸਹੀ ਸਾਬਤ ਹੋ ਰਹੀ ਹੈ। ਅਕੈਡਮੀ ਦੇ ਵਿਦਿਆਰਥੀਆਂ ਤੇ ਸਟਾਫ ਦੀ ਸਖ਼ਤ ਮਿਹਨਤ ਤੇ ਕੁਝ ਕਰਨ ਦਾ ਦ੍ਰਿੜ ਸੰਕਲਪ ਅੱਜ ਇਹਨਾਂ ਦੀ ਕਾਰਗੁਜਾਰੀ ਤੋਂ ਭਲੀਭਾਂਤ ਨਜ਼ਰ ਆ ਰਿਹਾ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply