2017 ਦੀਆਂ ਚੋਣਾਂ ‘ਚ ਇਤਿਹਾਸ ਸਿਰਜਣ ਦੇ ਅਹਿਦ ਨਾਲ ਹਲਕਾ ਮਜੀਠਾ ‘ਚ ਯੂਥ ਵਿੰਗ ਦੀ ਭਰਤੀ ਦਾ ਆਗਾਜ਼
ਜੋਸ਼ੀਲੇ ਨੌਜਵਾਨਾਂ ਦੀ ਜਜ਼ਬਾਤ ਪੂਰਨ ਭਾਰੀ ਇਕੱਠ ਨੇ ਸਮਾਗਮ ਦੇ ਵਿਸ਼ੇਸ਼ ਪ੍ਰਬੰਧ ਵੀ ਫਿੱਕੇ ਕੀਤੇ
ਮਜੀਠਾ, 19 ਮਈ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਵਿੱਚੋਂ ਯੂਥ ਅਕਾਲੀ ਦਲ ਦੀ ਸਭ ਤੋਂ ਵੱਧ ਭਰਤੀ ਕਰਾਉਣ ਦਾ ਬੀਤੇ ਦਿਨੀਂ ਕੀਤਾ ਗਿਆ ਐਲਾਨ ਅੱਜ ਉਸ ਸਮੇਂ ਸੱਚ ਸਾਬਿਤ ਹੋਇਆ ਜੱਦੋ 2017 ਦੀਆਂ ਚੋਣਾਂ ‘ਚ ਇਤਿਹਾਸਕ ਜਿੱਤ ਸਿਰਜਣ ਦੇ ਅਹਿਦ ਨਾਲ ਆਗਾਜ਼ ਹੋਈ ਹਲਕਾ ਮਜੀਠਾ ਦੇ ਪਿੰਡ ਨਾਗ ਕਲਾਂ ਵਿਖੇ ਕੀਤੀ ਗਈ ਰੈਲੀ ਜੋਸ਼ੀਲੇ ਨੌਜਵਾਨਾਂ ਦੇ ਜਜ਼ਬਾਤ ਪੂਰਨ ਭਾਰੀ ਇਕੱਠ ਨੇ ਸਮਾਗਮ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧ ਵੀ ਫਿੱਕੇ ਕਰਦਿਤੇ।
ਇਸ ਮੌਕੇ ਨੌਜਵਾਨਾਂ ਦਾ ਭਰਤੀ ਸੰਬੰਧੀ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਇਸ ਮੌਕੇ ਬੋਲਦਿਆਂ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਯੂਥ ਅਕਾਲੀ ਦਲ ‘ਚ ਨਵੀਂ ਜਾਨ ਪਾਉਣ, ਜਥੇਬੰਦੀ ਨੂੰ ਬੁਲੰਦੀਆਂ ਤਕ ਪਹੁੰਚਾਉਣ ਅਤੇ ਨੌਜਵਾਨ ਵਰਗ ਵਿੱਚ ਨਵੀਂ ਰੂਹ ਫੂਕਣ ਦਾ ਸਿਹਰਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਸਿਰ ਬੰਨ੍ਹਦਿਆਂ ਉਹਨਾਂ ਦੇ ਕਾਰਜਸ਼ੈਲੀ ਦੀ ਰਜਵੀਂ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸ: ਮਜੀਠੀਆ ਨੇ ਯੂਥ ਅਕਾਲੀ ਦਲ ਅਤੇ ਪਾਰਟੀ ਦੇ ਪ੍ਰਚਮ ਨੂੰ ਸੂਬੇ ਵਿੱਚ ਹੀ ਨਹੀਂ ਸਗੋਂ ਰਾਜ ਤੋਂ ਬਾਹਰ ਵੀ ਝੁਲਾ ਕੇ ਯੂਥ ਅਕਾਲੀ ਦਲ ਦੀ ਵੱਖਰੀ ਪਹਿਚਾਣ ਅਤੇ ਸ਼ਾਨ ਬਣਾਈ।ਉਹਨਾਂ ਕਿਹਾ ਕਿ ਅਕਾਲੀ ਦਲ ਦੀਆਂ ਜਿੱਤਾਂ ‘ਚ ਯੂਥ ਵਿੰਗ ਦਾ ਅਹਿਮ ਰੋਲ ਰਿਹਾ ਹੈ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਯੂਥ ਦੇ ਪ੍ਰਧਾਨ ਨੇ ਕਿਹਾ ਕਿ ਯੂਥ ਅਕਾਲੀ ਦਲ ਨੌਜਵਾਨਾਂ ਨੂੰ ਦਰਪੇਸ਼ ਮਸਲਿਆਂ ਨੂੰ ਸੁਲਝਾਉਣ, ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਨ ਅਤੇ ਵਾਤਾਵਰਨ ਸ਼ੁੱਧਤਾ ਲਈ ਬੀਤੇ ਦੌਰਾਨ ਲੱਖਾਂ ਪੌਦੇ ਲਾ ਕੇ ਇਹ ਵੀ ਦਸ ਦਿੱਤਾ ਹੈ ਕਿ ਇਹ ਹੁਣ ਵੱਡੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਵੀ ਯੋਗ ਹੋ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦਿੱਤਿਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਾਮੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਲੱਖਾਂ ਦੇ ਨਗਦ ਇਨਾਮ ਦਿੱਤੇ ਹਨ। ਉਹਨਾਂ ਦੱਸਿਆ ਕਿ ਯੂਥ ਵਿੰਗ ਅਜਿਹਾ ਪ੍ਰੋਗਰਾਮ ਉਲੀਕ ਰਿਹਾ ਹੈ ਜਿਸ ਨਾਲ ਨੌਜਵਾਨ ਹੋਰ ਵਧੇਰੇ ਖੇਡਾਂ ਵਲ ਉਤਸ਼ਾਹਿਤ ਹੋਣ। ਪ੍ਰਧਾਨ ਨੇ ਯੂਥ ਵਿੰਗ ਵਿੱਚ ਸਹੀ ਕਿਰਦਾਰ ਵਾਲਿਆਂ ਨੂੰ ਹੀ ਭਰਤੀ ਕਰਨ ਲਈ ਆਗੂਆਂ ਨੂੰ ਹਦਾਇਤ ਕੀਤੀ।
ਸ: ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਭਰਤੀ ਮੁਹਿੰਮ ਸੰਬੰਧੀ ਨੌਜਵਾਨ ਵਰਗ ‘ਚ ਭਾਰੀ ਉਤਸ਼ਾਹ ਦਾ ਪਾਇਆ ਜਾਣਾ ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਰਕਾਰ ਪ੍ਰਤੀ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਨੇ ਹਮੇਸ਼ਾਂ ਅਕਾਲੀ ਦਲ ਦਾ ਸਾਥ ਦਿੱਤਾ ਅਤੇ ਪੰਜਾਬ ਦੇ ਜੋਸ਼ੀਲੇ ਨੌਜਵਾਨਾਂ ਨੇ ਹਰੇਕ ਚੋਣਾਂ ਵਿੱਚ ਕਾਂਗਰਸ ਨੂੰ ਧੂੜ ਚਟਾ ਕੇ ਇਹ ਦੱਸ ਦਿੱਤਾ ਹੈ ਕਿ ਉਹ ਕਾਂਗਰਸ ਨੂੰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਹਰਗਿਜ਼ ਖਿਲਵਾੜ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਰਾਜ ਨੂੰ ਅਗਾਂਹ ਲੈ ਕੇ ਜਾਣ ਦੇ ਕਾਬਲ ਹੈ ਅਤੇ ਨੌਜਵਾਨ ਸ਼ਕਤੀ ਨੂੰ ਸੰਗਠਿਤ ਕਰਦਿਆਂ ਤਾਕਤ ਦੇਣ ਲਈ ਹੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਉਹਨਾਂ ਕਿਹਾ ਕਿ ਸ: ਮਜੀਠੀਆ ਦੀ ਅਗਵਾਈ ਵਿੱਚ ਯੂਥ ਵਿੰਗ ਨੇ ਕਈ ਸਿਆਸੀ ਅਤੇ ਸਮਾਜਿਕ ਮਲਾਂ ਮਾਰੀਆਂ ਹਨ।ਅੱਜ ਸਰਕਾਰ ਅਤੇ ਸਰਕਾਰੀ ਅਦਾਰਿਆਂ ਵਿੱਚ ਯੂਥ ਦਾ ਬੋਲ ਬਾਲਾ ਹੋਣਾ ਸ; ਮਜੀਠੀਆ ਦੀ ਸੂਝ ਤੇ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ।ਇਸ ਦੌਰਾਨ ਸ: ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਯੂਥ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਜੋਧ ਸਿੰਘ ਸਮਰਾ, ਮੈਂਬਰ ਸ਼੍ਰੋਮਣੀ ਕਮੇਟੀ ਭਗਵੰਤ ਸਿੰਘ ਸਿਆਲਕਾ, ਹੇਮ ਇੰਦਰ ਸਿੰਘ ਮਜੀਠਾ ਤੇ ਐੱਸ ਓ ਆਈ ਮਾਝਾ ਜ਼ੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਇੱਕ ਸੁਰਤਾ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਸ: ਬੁਲਾਰੀਆ ਨੂੰ ਪੂਰਾ ਸਹਿਯੋਗ ਦੇਣ ਲਈ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਵਾਂ ਪ੍ਰਧਾਨ ਯੂਥ ਵਿੰਗ ਨੂੰ ਸਹੀ ਸੇਧ ਦੇਣ ਅਤੇ ਪਾਰਟੀ ਨੂੰ ਬੁਲੰਦੀਆਂ ਤਕ ਲੈ ਜਾਣ ਲਈ ਹਰ ਤਰਾਂ ਕਾਬਲ ਹਨ। ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਚੰਦੀ, ਹਰਵਿੰਦਰ ਸਿੰਘ ਭੁੱਲਰ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਰੇਸ਼ਮ ਸਿੰਘ ਭੁੱਲਰ, ਗੁਰਜਿੰਦਰ ਸਿੰਘ ਟਪਈ, ਬਲਵਿੰਦਰ ਸਿੰਘ ਬਲੋਵਾਲੀ, ਗੁਰਵੇਲ ਸਿੰਘ ਅਲਕੜੇ, ਗੁਰਪ੍ਰਤਾਪ ਸਿੰਘ ਟਿਕਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨ ਦੀਪ ਸਿੰਘ ਭਕਨਾ, ਸੁਖਵਿੰਦਰ ਸਿੰਘ ਗੋਲਡੀ, ਜਗਰੂਪ ਸਿੰਘ ਚੰਦੀ, ਬੱਬੀ ਭੰਗਵਾਂ, ਸਰਬਜੀਤ ਸਿੰਘ ਸੁਪਾਰੀ ਵਿੰਡ, ਤਰਸੇਮ ਸਿੰਘ ਸਿਆਲਕਾ, ਨਾਨਕ ਸਿੰਘ ਮਜੀਠਾ, ਸੁਰਿੰਦਰ ਸਿੰਘ ਅਰਜਨਮਾਂਗਾ, ਪ੍ਰਭਪਾਲ ਸਿੰਘ ਝੰਡੇ, ਸ਼ਰਨਜੀਤ ਸਿੰਘ ਰੂਪੋਵਾਲੀ, ਜਸਪਾਲ ਸਿੰਘ ਭੋਆ, ਮਲਕੀਤ ਸਿੰਘ ਸ਼ਾਮਨਗਰ, ਮਨਪ੍ਰੀਤ ਸਿੰਘ ਉਪਲ਼, ਹਰਭਜਨ ਸਿੰਘ ਉਦੋਕੇ, ਬਾਬਾ ਗੁਰਦੀਪ ਸਿੰਘ ਉਮਰਪੁਰ, ਸੁਖਚੈਨ ਸਿੰਘ ਭੋਮਾ, ਨਿਰਮਲ ਸਿੰਘ ਵੀਰਮ, ਲਖਵੰਤ ਸਿੰਘ ਵਰਪਾਲ, ਤੇਜਿੰਦਰ ਸਿੰਘ ਨੰਬਰਦਾਰ, ਰਾਕੇਸ਼ ਕੁਮਾਰ ਲਾਟੀ, ਦੁਰਗਾ ਦਾਸ, ਕਿਰਪਾਲ ਸਿੰਘ ਰਾਮਦਿਵਾਲੀ, ਬੱਬੂ ਭੰਡਾਰੀ, ਕੁਲਦੀਪ ਸਿੰਘ ਸੋਹੀ, ਨਿਸ਼ਾਨ ਸਿੰਘ ਸੋਹੀਆਂ, ਦੇਵਿੰਦਰ ਸਿੰਘ, ਪਲਵਿੰਦਰ ਸਿੰਘ ਸਿਆਲਕਾ, ਮੁਖਵਿੰਦਰ ਸਿੰਘ ਐਮ ਸੀ, ਬਿੱਲੇ ਸ਼ਾਹ, ਅਵਤਾਰ ਗਿੱਲ, ਪ੍ਰਧਾਨ ਪ੍ਰਭਦਿਆਲ ਸਿੰਘ ਮਜੀਠਾ, ਨਰਿੰਦਰ ਨਈਅਰ, ਅਜੈ ਚੋਪੜਾ, ਨੀਟਾ ਗਿੱਲ, ਬਾਬਾ ਮਹਿੰਦਰ ਸਿੰਘ, ਮੈਨੇਜਰ ਹਰਬੰਸ ਸਿੰਘ ਮਲੀ, ਜਸਪਾਲ ਸਿੰਘ ਗੋਸਲ, ਬਲਰਾਜ ਸਿੰਘ ਦੁਬਰਜੀ, ਮਾਨ ਸਿੰਘ ਬੁੱਢਾ ਥੇਹ, ਸੱਜਣ ਸਿੰਘ ਬੁਢਾਥੇਹ, ਜਤਿੰਦਰਪਾਲ ਸਿੰਘ ਹਮਜ਼ਾ, ਅਨੂਪ ਸਿੰਘ ਸੰਧੂ, ਭੁਪਿੰਦਰ ਸਿੰਘ ਕੱਥੂਨੰਗਲ, ਲਖਬੀਰ ਸੇਠ, ਡਿੰਪਲ ਕੱਥੂਨੰਗਲ, ਕੁਲਵਿੰਦਰ ਭਿਟੇਵਡ, ਲਖਬੀਰ ਤਤਲਾ, ਗੁਰਦੇਵ ਸਿੰਘ, ਵਰਿਆਮ ਸਿੰਘ ਅਨੈਤਪੁਰਾ, ਗੁਰਿੰਦਰ ਸਿੰਘ ਭੋਮਾ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media
