Tuesday, February 3, 2026

ਸੜਕ ਨਾ ਬਨਾਉਣ ਤੇ ਕੌਂਸਲਰ ਮਿੰਟੂ ਦਾ ਸਾੜਿਆ ਪੁਤਲਾ

ਲੋਕਾਂ ਨੂੰ ਸ਼ਾਂਤ ਕਰਵਾਉਣ ਆਏ ਐਕਸੀਅਨ ਤੇ ਚਾਹਲ, ਬੇਰੰਗ ਪਰਤੇ

PPN2005201516

ਛੇਹਰਟਾ, 20 ਮਈ (ਨੋਬਲ) – ਟੁੱਟੀਆਂ ਗਲੀਆਂ, ਸੀਵਰੇਜ ਪ੍ਰਣਾਲੀ ਠੱਪ, ਬੰਦ ਪਈਆਂ ਸਟ੍ਰੀਟ ਲਾਈਟਾਂ, ਪੀਣ ਵਾਲੇ ਸਾਫ ਪਾਣੀ ਆਦਿ ਸਮੱਸਿਆਵਾਂ ਤੋਂ ਪ੍ਰੇਸ਼ਾਨ ਵਾਰਡ ਨੰਬਰ 55 ਦੇ ਅਧੀਨ ਆਉਂਦੇ ਇਲਾਕੇ ਆਦਰਸ਼ ਨਗਰ ਦੇ ਇਲਾਕੇ ਦੀਆਂ ਔਰਤਾਂ ਨੇ ਸੜਕ ਦੀ ਆਵਾਜਾਈ ਠੱਪ ਕਰਕੇ ਧਰਨਾ ਲਗਾਇਆ ਅਤੇ ਕੌਂਸਲਰ ਗੁਰਪ੍ਰੀਤ ਮਿੰਟੂ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀ ਔਰਤਾਂ ਮੁਖਵਿੰਦਰ ਕੌਰ ਪ੍ਰਧਾਨ, ਰਜਿੰਦਰ ਕੌਰ, ਸੁਰਿੰਦਰ ਕੌਰ, ਹੇਮ ਲਤਾ, ਸੁਦੇਸ਼ ਰਾਣੀ, ਕਮਲੇਸ਼, ਹਰਜਿੰਦਰ ਕੌਰ ਆਦਿ ਨੇ ਦੱਸਿਆ ਕਿ ਇਹ ਵਾਰਡ ਪਿਛਲੇ 40 ਸਾਲਾਂ ਤੋਂ ਵਿਕਾਸ ਪੱਖੌਂ ਸੱਖਣੀ ਹੈ , ਲੇਕਿਨ ਕਿਸੇ ਨਿਗਮ ਅਧਿਕਾਰੀ ਜਾਂ ਇਲਾਕਾ ਕੌਂਸਲਰ ਨੇ ਕਦੇ ਸਾਰ ਨਹੀ ਲਈ।ਉਨਾਂ ਦੱਸਿਆ ਕਿ ਇੱਥੋਂ ਦਾ ਪਾਣੀ ਵੀ ਇੰਨਾਂ ਗੰਦਾ ਹੈ ਕਿ ਇਸ ਕਾਰਨ ਉਨਾਂ ਦੇ ਬੱਚੇ ਤੇ ਨੂੰਹਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋੌ ਗਈਆਂ ਹਨ ਅਤੇ ਕਈ ਔਰਤਾਂ ਦਾ ਗਰਭਪਾਤ ਵੀ ਹੋ ਚੁੱਕਾ ਹੈ । ਉਨਾਂ ਦੱਸਿਆ ਕਿ ਬੀਤੇ ਦਿਨੀ ਕੈਬਨਿਟ ਮੰਤਰੀ ਅਨਿਲ ਜੌਸ਼ੀ ਨੇ ਇੰਪਰੂਵਮੈਂਟ ਟਰੱਸਟ ਵਲੋਂ 55 ਲੱਖ ਦੀ ਲਾਗਤ ਨਾਲ ਇਸ ਸੜਕ ਦਾ ਉਦਘਾਟਨ ਕਰਨਾ ਸੀ, ਪਰ ਕੌਂਸਲਰ ਗੁਰਪ੍ਰੀਤ ਮਿੰਟੂ ਦੇ ਵਿਰੌਧ ਕਾਰਨ ਉਨਾਂ ਇਹ ਉਦਘਾਟਨ ਮੁਲਤਵੀ ਕਰਕੇ ਵਾਰਡ ਇੰਚਾਰਜ ਸੁਖਦੇਵ ਸਿੰਘ ਚਾਹਲ ਨੂੰ ਕਰਨ ਲਈ ਕਹਿ ਦਿੱਤਾ, ਜਿਸ ਤੋਂ ਬੌਖਲਾਏ ਕੌਂਸਲਰ ਨੇ ਉਨਾਂ ਦੇ ਇਲਾਕੇ ਦੀ ਸੜਕ ਬਣਨ ਤੋਂ ਰੌਕ ਲਗਾ ਦਿੱਤੀ ਤੇ ਕੁੱਝ ਬਾਹਰਲੇ ਅਕਾਲੀ ਕੌਂਸਲਰਾਂ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਨਾਲ ਹਮਮਸ਼ਵਰਾਂ ਹੋਕੇ ਕੁੱਝ ਬਾਹਰੀ ਲੌਕਾਂ ਨੂੰ ਲਿਆ ਕੇ ਇਸ ਵਾਰਡ ਦੇ ਕੰਮਾਂ ਤੇ ਰੋਕ ਲਗਾ ਦਿੱਤੀ। ਉਨਾਂ ਦੱਸਿਆ ਕਿ ਕੌਂਸਲਰ ਗੁਰਪ੍ਰੀਤ ਸਿੰਘ ਮਿੰਟੂ ਦੇ ਇਸ ਅੱੜਿਅਲ ਰੱਵਈਏ ਤੋਂ ਅੱਕ ਕੇ ਉਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ, ਜੋ ਕਿ ਸੜਕ ਬਣਨ ਤੱਕ ਚੱਲਦਾ ਰਹੇਗਾ।

              ਸਾਬਕਾ ਕੌਂਸਲਰ ਤੇ ਵਾਰਡ ਇੰਚਾਰਜ ਸੁਖਦੇਵ ਸਿੰਘ ਚਾਹਲ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨਾਂ ਦੀ ਕਿਸੇ ਨੇ ਵੀ ਇਕ ਨਾ ਸੁਣੀ। ਦੇਰ ਸ਼ਾਮ 4-00 ਵਜੇ ਕਮਿਸ਼ਨਰ ਨਗਰ ਨਿਗਮ ਦੇ ਹੁਕਮਾਂ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਐਕਸੀਅਨ ਮਨਜੀਤਪਾਲ ਸਿੰਘ ਬੇਦੀ ਮੌਕੇ ਤੇ ਪੁੱਜੇ ਤੇ ਦੋ ਦਿਨ ਤੱਕ ਕੰਮ ਸ਼ੁਰੂ ਕਰਵਾਉਣ ਦਾ ਭਰੋਸ਼ਾ ਦਿੱਤਾ, ਪਰ ਧਰਨਾਕਾਰੀ ਸੜਕ ਦਾ ਕੰਮ ਹੁਣ ਤੋਂ ਹੀ ਸ਼ੁਰੂ ਕਰਵਾਉਣ ਦੀ ਜਿੱਦ ਤੇ ਅੜੇ ਰਹੇ, ਜਿਸ ਕਾਰਨ ਐਕਸੀਅਨ ਬੇਦੀ ਨੂੰ ਬੇਰੰਗ ਵਾਪਿਸ ਪਰਤਨਾ ਪਿਆ, ਜਿੰਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਡ ਸਿਆਸੀ ਦਬਾਅ ਹੇਠ ਹੌਣ ਕਰਕੇ ਸੜਕ ਕੰਮ ਰੁੱਕਿਆ ਹੈ, ਜੋ 22 ਮਈ ਤੱਕ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਧਰ ਇਲਾਕਾ ਕੌਂਸਲਰ ਗੁਰਪ੍ਰੀਤ ਮਿੰਟੂ ਨੇ ਕਿਹਾ ਕਿ ਉਨਾਂ ਇਸ ਵਾਰਡ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਹੋਈ ਹੈ, ਸੀਵਰੇਜ ਦੇ ਬੰਦ ਹੌਣ ਕਾਰਨ ਵਿਕਾਸ ਕਾਰਜ ਵਿਚ ਰੁਕਾਵਟ ਆਈ ਹੈ, ਜਿਸ ਦਾ ਜਲਦ ਹੱਲ ਹੋ ਜਾਵੇਗਾ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply