Friday, April 24, 2026

ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਬਲਾਕ ਪੱਧਰੀ ਕੈਂਪ 25 ਤੋਂ 29 ਮਈ ਤੱਕ

DC Sukhwinder Singh Pathankot

ਪਠਾਨਕੋਟ, 20 ਮਈ (ਪ.ਪ) – ਅਪੰਗ ਵਿਅਕਤੀਆਂ ਦੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ 25 ਮਈ ਤੋਂ 29 ਮਈ ਤੱਕ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 04:00 ਵਜੇ ਤੱਕ ਜ਼ਿਲ੍ਹਾ ਪਠਾਨਕੋਟ ਅੰਦਰ ਵੱਖ-ਵੱਖ ਬਲਾਕਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਧਾਰਕਲਾਂ ਬਲਾਕ ਦੇ ਅਪੰਗ ਵਿਅਕਤੀਆਂ ਲਈ ਇਹ ਕੈਂਪ 25 ਮਈ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਬੁੰਗਲ ਬਧਾਨੀ ਵਿਖੇ ਲਗਾਇਆ ਜਾ ਰਿਹਾ ਹੈ।

       ਉਨ੍ਹਾਂ ਦੱਸਿਆ ਕਿ ਨਰੋਟ ਜੈਮਲ ਸਿੰਘ ਅਤੇ ਬਮਿਆਲ ਬਲਾਕ ਦੇ ਅਪੰਗ ਵਿਅਕਤੀਆਂ ਲਈ ਇਹ ਕੈਂਪ 26 ਮਈ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਨਰੋਟ ਜਮੈਲ ਸਿੰਘ ਵਿਖੇ, ਬਲਾਕ ਸੁਜਾਨਪੁਰ ਦੇ ਅਪੰਗ ਵਿਅਕਤੀਆਂ ਲਈ ਕੈਂਪ 27 ਮਈ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਸੁਜਾਨਪੁਰ ਵਿਖੇ, ਘਰੋਟਾ ਬਲਾਕ ਦੇ ਅਪੰਗ ਵਿਅਕਤੀਆਂ ਲਈ 28 ਮਈ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਘਰੋਟਾ ਵਿਖੇ ਅਤੇ ਪਠਾਨਕੋਟ ਬਲਾਕ ਦੇ ਅਪੰਗ ਵਿਅਕਤੀਆਂ ਲਈ ਇਹ ਕੈਂਪ 29 ਮਈ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਦਬੁੱਧੀ ਵਿਅਕਤੀਆਂ ਨੂੰ 29 ਮਈ ਨੂੰ ਸਿਵਲ ਹਸਪਤਾਲ ਪਠਾਨਕੋਟ ਦੇ ਕੈਂਪ ਵਿੱਚ ਹੀ ਸਰਟੀਫਿਕੇਟ ਦੇਣ ਦੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਅਪੰਗ ਵਿਅਕਤੀ ਆਪਣੇ ਨਾਲ ਦੋ ਫੋਟੋਆਂ (ਅਪੰਗਤਾ ਦਰਸਾਉਂਦੀ ਹੋਈਆਂ), ਸ਼ਨਾਖਤੀ ਕਾਰਡ ਦੀ ਕਾਪੀ ਅਤੇ ਸਵੈ ਘੋਸ਼ਣਾ ਪੱਤਰ ਲੈ ਕੇ ਆਉਣ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply