
ਪ’ਟੀ, 21 ਮਈ (ਅਵਤਾਰ ਸਿੰਘ ਢਿ’ਲੋ, ਰਣਜੀਤ ਮਾਹਲਾ) – ਡੀ.ਜੀ.ਐਸ.ਈ. ਤੇ ਜ਼ਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ੍ਹ ਗਾਈਡੈਂਸ ਕੌਂਸਲਰ ਸ. ਗੁਰਸੇਵਕ ਸਿੰਘ ਪਨੂੰ ਨੇ ਅਚਨਚੇਤ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ , ਪੱਟੀ ਵਿਖੇ ਕੈਰੀਅਰ ਦਾ ਨਿਰੀਖਣ ਕੀਤਾ।ਜਿਸ ਵਿੱਚ ਜ਼ਿਲ੍ਹੇ ਵਿਚੋ ਸਭ ਤੋ ਵੱਧ ਕੰਮ ਕੈਰੀਅਰ ਪ੍ਰਤੀ ਕਰਵਾਇਆ ਗਿਆ।ਕੈਰੀਅਰ ਨਾਲ ਸਬੰਧਿਤ ਬੋਲੀਆਂ, ਫੋਟੋਆਂ ਸਮੇਤ ਬਾਹਰਲੀ ਦੀਵਾਰ ਤੇ ਨਜਰ ਆਈਆਂ। ਸਕੂਲ ਅੰਦਰ ਦਸਵੀਂ ਅਤੇ ਬਾਰ੍ਹਵੀਂ ਤੋ ਬਾਅਦ ਕਰਵਾਏ ਜਾਦੇ ਕੋਰਸ ਬਰਾਂਡੇ ਅੰਦਰ ਲਿਖੇ ਹੋਏ ਮਿਲੇ, ਜੋ ਕਿ ਹਰ ਬੱਚੇ ਨੂੰ ਕੋਰਸਾਂ ਨੂੰ ਜਾਨਣ ਲਈ ਪ੍ਰਭਾਵਿਤ ਕਰ ਰਹੇ ਸਨ।ਇਸ ਸਮੇਂ ਬੱਚਿਆਂ ਦੇ ਭਰੇ ਇੱਕਠ ਨੂੰ ਪ੍ਰਿੰਸੀਪਲ ਸ਼੍ਰੀ ਮੁਕੇਸ਼ ਚੰਦਰ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ, ਸਹੀ ਕੈਰੀਅਰ ਚੁਨਣ ਤੋ ਬਿਨ੍ਹਾਂ ਕੋਈ ਵੀ ਬੱਚਾ ਅਜੋਕੇ ਯੁੱਗ ਵਿੱਚ ਵਿਕਾਸ ਨਹੀਂ ਕਰ ਸਕਦਾ। ਕੈਰੀਅਰ ਇੰਚਾਰਜ਼ ਸ. ਉਜੱਲਦੀਦਾਰ ਸਿੰਘ ਨੇ ਕਿਹਾ ਕਿ ਵਿਸ਼ਿਆਂ ਦੀ ਚੋਣ ਕਰਨਾ ਅਤੇ ਰੂਚੀ ਅਨੁਸਾਰ ਵਿਸ਼ੇ ਲੈਣੇ ਛੇਵੀਂ ਜਮਾਤ ਤੋ ਹੀ ਮਾਂੁਬਾਪ ਲਈ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ, ਤਾਂ ਜੋ ਆਰਥਿਕ ਤੌਰ ਤੇ ਲੜਕੀਆਂ ਦੂਸਰਿਆਂ ਤੇ ਨਿਰਭਰ ਨਾਂ ਰਹਿਣ।ਸਵਿੰਦਰ ਕੌਰ ਨੇ ਕਿਹਾ ਕਿ ਨਵੇ ਵੋਕੇਸ਼ਨਲ ਦੇ ਸ਼ੁਰੂ ਕੀਤੇ ਕੋਰਸ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਹੋਣਗੇ।ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫ਼ਿਕੇਟ ਦੇ ਨਾਲੁਨਾਲ ਐਨ.ਸੀ.ਵੀ.ਟੀ. ਦਾ ਸਰਟੀਫ਼ਿਕੇਟ ਵੀ ਹਾਸਲ ਕਰ ਸਕਣਗੇ।ਇਸ ਸਮੇਂ ਸਮੂਹ ਸਟਾਫ ਹਾਜਰ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media