Sunday, August 30, 2026

ਸਰਕਾਰੀ ਹਾਈ ਸਕੂਲ ਤੱਤਲਾ ਵਿਖੇ ਪੌਦੇ ਲਗਾਏ ਗਏ

PPN2105201511

ਬਟਾਲਾ, 21 ਮਈ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਜਿਲ੍ਹਾਂ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਦੀ ਰੌਸਨੀ ਵਿੱਚ ਸਰਕਾਰੀ ਹਾਈ ਸਕੂਲ ਤੱਤਲਾ ਵਿਖੇ ਸਕੂਲ ਮੁੱਖ ਅਧਿਆਪਕਾ ਸ੍ਰੀਮਤੀ ਵਰਿੰਦਰਪਾਲ ਦੀ ਯੋਗ ਅਗਵਾਈ ਵਿੱਚ ਸਕੂਲ ਵਿੱਚ ਸਾਫ ਸਫਾਈ ਕਰਵਾਈ ਗਈ ਤੇ ਸਵੱਛ ਭਾਂਰਤ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।ਸ੍ਰੀਮਤੀ ਵਰਿੰਦਰਪਾਲ ਵੱਲੋ ਵਿਦਿਆਰਥੀਆਂ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਸਕੂਲ ਵਿੱਚ ਹੀ ਨਹੀ ਬਲਕਿ ਆਪਣੇ ਘਰਾਂ ਵਿੱਚ ਵੀ ਸਾਫ ਸਫਾਈ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।ਇਸ ਮੌਕੇ ਸਕੂਲ ਸਟਾਫ ਵੱਲੋ ਸਕੂਲ ਵਿਖੇ ਦਰੱਖਤ ਵੀ ਲਗਾਏ ਗਏ।ਇਸ ਮੌਕੇ ਸੰਦੀਪ ਕੌਰ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਸ਼ਿਲਪਾ, ਸੁਲੇਖਾ ਕਾਲੀਆ, ਸੰਤੋਸ਼ ਕੁਮਾਰੀ ਤੇ ਕੁਲਵਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply