ਗੁਰਦਾਸਪੁਰ ਜਿਲ੍ਹੇ ਦੇ 36 ਕਲੱਸਟਰਾਂ ਨੇ ਲਿਆ ਹਿੱਸਾ

ਬਟਾਲਾ, 22 ਮਈ (ਨਰਿੰਦਰ ਬਰਨਾਲ) – ਛੋਟਾ ਘੱਲੂਘਾਰਾ ਗੁਰਦੂਆਰਾ ਵਿਖੇੇ ਸ਼ਹੀਦਾਂ ਨੂੰ ਸਮਰਪਿਤ ਬਣਾਈ ਯਾਦਗਾਰ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਦੇ ਦਿਸ਼ਾ ਨਿਰਦੇਸਾਂ ਹੇ ਮਨਮੋਹਨ ਸਿੰਘ ਕੰਗ ਉਪ ਮੰਡਲ ਮੈਜਿਸਟਰੇਟ ਕਮ ਸਕੱਤਰ ਅਪਰੇਸ਼ਨ ਤੇ ਮੈਨਟੈਂਸ ਸੁਸਾਇਟੀ ਆਫ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਨਿਰਦੇਸ਼ਕ ਜਿਲ੍ਹਾ ਹੈਰੀਟੇਜ਼ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਡਰਾਇੰਗ, ਪੇਂਟਿੰਗ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਸਨ।ਜਿਲ੍ਹੇ ਦੇ 36 ਕਲੱਸਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਧੁੱਪਸੜੀ (ਗੁਰਦਾਸਪੁਰ) ਦੀ ਪ੍ਰਭਜੋਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਪਹਿਲਾ ਸਥਾਂਨ ਪ੍ਰਾਪਤ ਕੀਤਾ।ਇਸੇ ਸਕੂਲ ਦਾ ਸੰਜੀਵ ਕੁਮਾਰ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਤੀਸਰਾ ਸਥਾਂਨ ਪ੍ਰਾਪਤ ਕੀਤਾ।
ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਵਿਦਿਆਰਥੀ ਦੇ ਜੀਵਨ ਵਿੱਚ ਮੁਕਾਬਲੇ ਦੀ ਭਾਂਵਨਾ ਪੈਦਾ ਕਰਨ ਵਾਸਤੇ ਕਰਵਾਏ ਜਾਦੇ ਇਹਨਾ ਪ੍ਰੋਗਰਾਮਾਂ ਦਾ ਮਕਸਦ ਵਿੱਚ ਮੁਕਾਬਲੇ ਦੀ ਭਾਂਵਨਾ ਨਾਲ ਪੜਨ ਵਾਸਤੇ ਪ੍ਰੇਰਨਾ ਹੈ।ਸ੍ਰੀ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਅਫਸਰ ਗੁਰਦਾਸਪੁਰ ਤੇ ਪ੍ਰਧਾਂਨ ਪੰਜਾਬ ਗਾਈਡੈਂਸ ਕੌਂਸਲਰ ਦੇ ਸੁਚੱਜੇ ਪ੍ਰਬੰਧਾ ਸਦਕਾ ਇਹ ਪ੍ਰੋਗਰਾਮ ਬੁਲੰਦੀਆਂ ਦੇ ਪਹੁਚਿਆਂ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਦਾ ਫਾਇਦਾ ਲਿਆ।ਇਸ ਸਮੇਂੇ ਡੀ ਈ ੳ ਸਲਵਿੰਦਰ ਸਿੰਘ ਸਮਰਾ, ਸਤਿੰਦਰ ਕੌਰ ਕਾਹਲੋਂ, ਸੁਖਵਿੰਦਰ ਕੌਰ ਬਾਜਵਾ ਕਿਲਾ ਟੇਕ ਸਿੰਘ, ਗੁਰਦਿਤ ਸਿੰਘ ਸਟੈਨੋ ਆਦਿ ਤੋ ਇਲਵਾ ਵੱਖ ਸਕੂਲਾਂ ਦੇ ਗਾਈਡੈਂਸ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media