Wednesday, September 23, 2026

ਕਿਲਾ ਟੇਕ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋੋਂ ਤਿਆਰ ਪੇਟਿੰਗ ਬਣੇਗੀ ਆਰਟ ਗੈਲਰੀ ਦਾ ਸਿੰਗਾਰ

ਬਟਾਲਾ, 24 ਮਈ (ਨਰਿੰਦਰ ਬਰਨਾਲ) – ਛੋਟਾ ਘੱਲੂਘਾਰਾ ਗੁਰਦੂਆਰਾ ਸਾਹਿਬ ਵਿਖੇ ਸ਼ਹੀਦਾ ਨੂੰ ਸਮਰਪਿਤ ਬਣਾਈ ਯਾਦਗਾਰ ਸਮਾਰਕ ਵਿੇ ਡਿਪਟੀ ਕਮਿਸ਼ਨਰ ਸੀ ਅਭੀਨਵ ਤ੍ਰਿਖਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਮਨਮੋਹਨ ਸਿੰਘ ਕੰਗ ਐਸ ਡੀ ਐਮ (ਗੁਰਦਾਸਪੁਰ) ਅਤੇ ਮੈਨਟੈਂਬ ਸੁਸਾਇਟੀ ਆਫ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਕਰਵਾਇਆ।
ਸਮਾਗਮ ਦੇ ਨਿਰਦੇਸ਼ਕ ਜਿਲ੍ਹਾ ਹੈਰੀਟੇਜ਼ ਹਰਮਨਪ੍ਰੀਤ ਸਿੰਘ ਨੇ ਦੰਸਿਆ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਡਰਾਇੰਗ, ਪੇਟਿੰਗ, ਕਵਿਤਾ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜਿਲ੍ਹੇ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਤੇ ਇੱਕ ਮੀਲਪੱਥਰ ਸਾਬਤ ਕਰਨ ਵਾਲਾ ਕੰਮ ਕੀਤਾ।ਸਕੂਲ ਦੇ ਵਿਦਿਆਰਥੀ ਮੱਖਣ ਲਾਲ ਨੇ ਪੇਟਿੰਗ ਮੁਕਾਬਲੇ ਵਿੱਚ ਭਰੂਣ ਹੱਤਿਆ ਵਿਸ਼ੇ ਤੇ ਪੇਟਿੰਗ ਤਿਆਰ ਕੀਤੀ।ਪੇਟਿੰਗ ਵਿੱਚ ਭਰੂਣ ਹੱਤਿਆ ਦਾ ਭਾਵ ਏਨਾ ਸਪੱਸ਼ਟ ਸੀ ਕਿ ਉਸ ਪੇਟਿੰਗ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਅਜਾਇਬ ਘਰ ਦੀ ਆਰਟ ਗੈਲਰੀ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ।
ਇਥੇ ਜਿਕਰਯੋਗ ਹੈ ਪ੍ਰਿੰਸੀਪਲ ਸ੍ਰੀ ਮਤੀ ਨਰਿਪਜੀਤ ਕੌਰ ਤੇ ਗਾਈਡ ਅਧਿਆਪਕ ਸ੍ਰੀ ਮਤੀ ਸੁਖਵਿੰਦਰ ਕੌਰ ਬਾਜਵਾ ਦੀ ਨਿਗਰਾਨੀ ਤੇ ਬੱਚੇ ਦੀ ਮਿਹਨਤ ਸਦਕਾ ਤਿਆਰ ਕੀਤੀ ਪੇਟਿੰਗ ਦੇ ਦਰਸ਼ਨ ਦੇਸ਼ਾ ਵਿਦੇਸ਼ਾਂ ਵਿੱਚ ਪਹੁੰਚਣ ਵਾਲੇ ਸੈਲਾਨੀ ਗੁਰਦੁਆਰਾ ਘੱਲੂਘਾਰਾ ਵਿਖੇ ਕਰਨਗੇ।ਇਸ ਤੋ ਇਲਾਵਾ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਂਨ ਪ੍ਰਾਪਤ ਕੀਤਾ ਹੈ। ਸਨਮਾਨ ਕਰਨ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਡੀ ਈ ਓ (ਪz) ਸ੍ਰੀ ਸਲਵਿੰਦਰ ਸਿੰਘ ਸਮਰਾ, ਸ੍ਰੀ ਮਤੀ ਡਾ. ਭਾਵਨ ਸੋਬਿਤ ਤ੍ਰਿਖਾ,ਜਿਲ੍ਹਾਂ ਗਾਈਡੈਂਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ,ਜਿਲ੍ਹਾਂ ਹੈਰੀਟੇਜ ਸੁਸਾਇਟੀ ਦੇ ਇੰਚਾਰਜ ਸ੍ਰੀ ਹਰਮਨਦੀਪ ਸਿੰਘ ਹਾਜ਼ਰ ਸਨ।ਇਸ ਮੌਕੇ ਸ੍ਰੀਮਤੀ ਸੁਖਵਿੰਦਰ ਕੌਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਨੂੰ ਕੀਤੇ ਕਾਰਜਾਂ ਕਰਕੇ ਵਿਸ਼ੇਸ ਸਨਮਾਨ ਦਿੱਤਾ ਗਿਆ।ਸਕੂਲ ਪਹੁੰਚਣ ਮੌਕੇ ਸ੍ਰੀ ਮਤੀ ਸੁਖਵਿੰਦਰ ਕੌਰ ਨੂੰ ਪ੍ਰਿੰਸੀਪਲ ਨਰਿਪਜੀਤ ਕੌਰ ਵੱਲੋਂ ਤੇ ਸਮੂਹ ਸਟਾਫ ਵੱਲੋਂ ਵਧਾਈਆਂ ਦਿਤੀਆਂ ਗਈਆਂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply