Saturday, August 15, 2026

ਸਟੱਡੀ ਸਰਕਲ ਪੱਟੀ ਵੱਲੋਂ ਗੁਰਬਾਣੀ ਲਿਟਰੇਚਰ ਦੀ ਛਬੀਲ ਲਗਾਈ ਗਈ

PPN2405201504

ਪੱਟੀ, 24 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਕੁੱਲਾ ਚੌਂਕ ਵਿਖੇ ਗੁਰਬਾਣੀ ਲਿਟਰੇਚਰ ਦੀ ਛਬੀਲ ਲਗਾਈ ਗਈ।ਸਰਕਲ ਦੇ ਜਥੇਬੰਦਕ ਸਕੱਤਰ ਹਰਜਿੰਦਰ ਸਿੰਘ ਮਾਣਕਪੁਰਾ ਨੇ ਦੱਸਿਆ ਕਿ ਸਰਕਲ ਵੱਲੋਂ ਪੱਟੀ, ਝਬਾਲ ਅਤੇ ਗੱਗੂਬੂਹਾ ਵਿਚ ਗੁਰਬਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ।ਉਹਨਾਂ ਕਿਹਾ ਕਿ ਜਿਥੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਦੇ ਹਾਂ, ਜਿਸ ਨਾਲ ਤਪਦੀ ਗਰਮੀ ਤੋਂ ਰਾਹਤ ਮਿਲਦੀ ਹੈ।ਇਸੇ ਤਰ੍ਹਾਂ ਹੀ ਗੁਰਬਾਣੀ ਲਿਟਰੇਚਰ ਦੀ ਛਬੀਲ ਨਾਲ ਤਪਦੇ ਹਿਰਦਿਆਂ ਨੂੰ ਠੰਡਕ ਮਿਲੀ ਹੈ।ਪੱਟੀ ਵਿਖੇ ਲਗਾਈ ਗਈ ਗੁਰਬਾਣੀ ਲਿਟਰੇਚਰ ਦੀ ਛਬੀਲ ਦੌਰਾਨ ਪ੍ਰਧਾਨ ਦਰਬਾਰਾ ਸਿੰਘ, ਕਰਨਜੀਤ ਸਿੰਘ, ਅਮਰਜੀਤ ਸਿੰਘ, ਅੰਮ੍ਰਿਪਾਲ ਸਿੰਘ, ਗੁਰਸ਼ਰਨ ਸਿੰਘ, ਹਰਪਰੀਤ ਸਿੰਘ, ਸੁਖਜਿੰਦਰ ਸਿੰਘ, ਜਗਰੂਪ ਸਿੰਘ, ਬਲਕਾਰ ਸਿੰਘ, ਅਮਰੀਕ ਸਿੰਘ, ਗੁਰਪ੍ਰਿੰਸਪਾਲ ਸਿੰਘ, ਜਗਰੂਪਵਿੰਦਰ ਸਿੰਘ, ਮਹਿਕਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply