Tuesday, March 24, 2026

ਸ਼ਸ਼ਤਰ ਦਰਸ਼ਨ ਯਾਤਰਾ ਲਈ ਕੱਥੂਨੰਗਲ ‘ਚ ਉਮੜਿਆ ਸੰਗਤਾਂ ਦਾ ਸੈਲਾਬ

ਗੁਰੂ ਵਸਤਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਕੜਕਦੀ ਧੁੱਪ ਵੀ ਨਹੀਂ ਕਰ ਪਾਈ ਮੱਠੀ

PPN2405201505

PPN2405201506

ਕੱਥੂਨੰਗਲ, 24 ਮਈ (ਪ.ਪ) – ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਦਾ ਅੱਜ ਅੰਮ੍ਰਿਤਸਰ ਤੋਂ ਬਟਾਲਾ ਜਾਂਦਿਆਂ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ, ਕੱਥੂਨੰਗਲ ਵਿਖੇ ਆਪ ਮੁਹਾਰੇ ਉਮੜੀ ਸੰਗਤਾਂ ਦੇ ਸੈਲਾਬ ਨੇ ਸ਼ਾਨਦਾਰ ਸਵਾਗਤ ਕੀਤਾ।

               ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ, ਪਾਲਕੀ ਸਾਹਿਬ ਦੇ ਪਿੱਛੇ ਗੁਰੂ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬਸ ਅਤੇ ਸੰਗਤ ਦੀ ਅਥਾਹ ਸ਼ਰਧਾ ਕਾਰਨ ਦ੍ਰਿਸ਼ਟੀਗੋਚਰ ਹੋ ਰਹੀ ਨਗਰ ਕੀਰਤਨ ਨੁਮਾ ਯਾਤਰਾ ਦਾ ਖ਼ਾਲਸਾਈ ਜਾਹੋ ਜਲਾਲ ਤੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿੱਚ ਰੰਗਿਆ ਜਾਣਾ ਇਲਾਕੇ ਦੀਆਂ ਸੰਗਤਾਂ ਲਈ ਇਤਿਹਾਸਕ ਤੇ ਯਾਦਗਾਰੀ ਹੋ ਨਿੱਬੜੀ।  ਅੱਜ ਜਿਊਂ ਹੀ ਯਾਤਰਾ ਕੱਥੂਨੰਗਲ ਪਹੁੰਚੀ ਤਾਂ ਮਾਲ ਤੇ ਲੋਕ ਸੰਪਰਕ ਮੰਤਰੀ ਸ; ਬਿਕਰਮ ਸਿੰਘ ਮਜੀਠੀਆ ਦੀ ਰਹਿਨੁਮਾਈ ‘ਚ ਉਹਨਾਂ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਅਤੇ ਮੇਜਰ ਸ਼ਿਵਚਰਨ ਸਿੰਘ ਦੀ ਅਗਵਾਈ ‘ਚ ਹਲਕਾ ਮਜੀਠਾ ਦੇ ਸਰਕਲ ਮਜੀਠਾ ਅਤੇ ਸਰਕਲ ਕੱਥੂਨੰਗਲ ਦੀਆਂ ਹਜ਼ਾਰਾਂ ਸੰਗਤਾਂ ਵੱਲੋਂ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜਾਬ ਪੁਲਿਸ ਦੇ ਦਸਤੇ ਵੱਲੋਂ ਸਲਾਮੀ ਦਿੱਤੀ ਗਈ। ਇਸੇ ਦੌਰਾਨ ਆਤਿਸ਼ਬਾਜ਼ੀ ਅਤੇ ਹਵਾਈ ਜਹਾਜ ਰਾਹੀਂ ਫੁਲਾਂ ਦੀ ਵਰਖਾ ਦਾ ਵੀ ਸ਼ਾਨਦਾਰ ਮੁਜ਼ਾਹਿਰਾ ਕੀਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਦੀ ਤਰਫ਼ੋਂ ਸ: ਤਲਬੀਰ ਸਿੰਘ ਗਿੱਲ ਨੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰ ਕੇ ਸਤਿਕਾਰ ਤੇ ਸਨਮਾਨਿਤ ਕੀਤਾ। ਸ: ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਪੀੜੀ ਨੂੰ ਕੌਮੀ ਇਤਿਹਾਸ ਅਤੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਹਨਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਜੁਟ ਹੋਣ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਸੱਚ ਦੀ ਮਾਰਗ ‘ਤੇ ਚਲਣ ਦੀ ਸਭ ਨੂੰ ਅਪੀਲ ਕੀਤੀ।
ਅੱਜ ਯਾਤਰਾ ਨਾਲ ਬਾਬਾ ਸਜਨ ਸਿੰਘ ਗੁਰੂ ਕੀ ਬੇਰ , ਬਾਬਾ ਅਜੈਬ ਸਿੰਘ ਗੁਰੂ ਕਾ ਬਾਗ, ਬਾਬਾ ਗੁਰਭੇਜ ਸਿੰਘ ਖਜਾਲੇਵਾਲੇ, ਸੰਤ ਕ੍ਰਿਪਾਲ ਦਾਸ ਸਰਹਾਲਾ ਵੀ ਮੌਜੂਦ ਸਨ। ਗੁਰੂ ਸਾਹਿਬਾਨ ਪ੍ਰਤੀ ਸੰਗਤਾਂ ‘ਚ ਵਿਆਪਕ ਸ਼ਰਧਾ ਅਤੇ ਉਤਸ਼ਾਹ ਇਸ ਕਦਰ ਸੀ ਕਿ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਤੇ ਸ਼ਸਤਰਾਂ ਦੇ ਦਰਸ਼ਨਾਂ ਲਈ ਉਹ ਸਵੇਰ ਸਮੇਂ ਤੋਂ ਹੀ ਇਕੱਤਰ ਹੋਣੀਆਂ ਸ਼ੁਰੂ ਹੋਈਆਂ, ਜੋ ਕਿ ਯਾਤਰਾ ਦੇ ਲੇਟ ਹੋ ਜਾਣ ‘ਤੇ ਵੀ ਦਰਸ਼ਨਾਂ ਪ੍ਰਤੀ ਤਾਂਘ ਨੂੰ ਕੜਕਦੀ ਧੁੱਪ ਵੀ ਮੱਠੀ ਨਹੀਂ ਕਰ ਪਾਈ। ਇਸ ਮੌਕੇ ਪਰਿਵਾਰ ਸਮੇਤ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰ ਕੇ ਗਦ ਗਦ ਹੋਏ ਪਿੰਡ ਉਮਰਪੁਰਾ ਦੇ ਸਰਪੰਚ ਬਾਬਾ ਗੁਰਦੀਪ ਸਿੰਘ ਨੇ ਇਸ ਪੱਤਰਕਾਰ ਨੂੰ ਕਿਹਾ ਕਿ ਇਹ ਉਹਨਾਂ ਲਈ ਇਹ ਖੁਸ਼ੀ ਦੀ ਗਲ ਹੈ ਕਿ ਉਹਨਾਂ ਨੂੰ ਗੁਰੂ ਸਾਹਿਬਾਨ ਦੇ ਹੱਥਾਂ ਦੀ ਛੋਹ ਪ੍ਰਾਪਤ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸੇ ਦੌਰਾਨ ਯਾਤਰਾ ਨਾਲ ਸਫ਼ਰ ਕਰ ਰਹੇ ਸ੍ਰੋਮਣੀ ਕਮੇਟੀ ਦੇ ਸਟਾਫ ਮੈਬਰ ਹਰਪਾਲ ਸਿੰਘ ਨੰਗਲ ਪੰਨੂੰਆਂ ਅਤੇ ਡਰਾਇਵਰ ਨਿੰਹੰਗ ਮੁਹੰਮਦ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਉਕਤ ਯਾਤਰਾ ਨੂੰ ਪੰਜਾਬ ਭਰ ‘ਚੋ ਸੰਗਤਾਂ ਦੀ ਹਾਜ਼ਰੀ ਪੱਖੋਂ ਸਭ ਤੋਂ ਵੱਧ ਹੁੰਗਾਰਾ ਇੱਥੇ ਮਿਲਿਆ ਹੈ। ਉਪਰੰਤ ਇਹ ਯਾਤਰਾ ਅਗਲੇ ਪੜਾਅ ਬਟਾਲੇ ਲਈ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਨੋ ਸ਼ੌਕਤ ਨਾਲ ਰਵਾਨਾ ਹੋਈ।  ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਯਾਤਰਾ ਦੇ ਸਵਾਗਤ ਲਈ ਸ਼ਾਨਦਾਰ ਸਵਾਗਤੀ ਗੇਟ ਬਣਾਏ ਗਏ ਅਤੇ ਸੜਕ ਦੇ ਕੰਢੇ ਝੰਡੇ ਲਗਾਏ ਜਾਣ ਤੋਂ ਇਲਾਵਾ ਥਾਂ ਥਾਂ ਠੰਡੇ ਮਿੱਠੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਪੂਰੇ ਰਸਤੇ ਦੌਰਾਨ ਸ਼ਰਧਾਲੂ ਸੰਗਤਾਂ ਵੱਲੋਂ ਗੁਰਬਾਣੀ ਅਤੇ ਗੁਰੂ ਜਸ ਦਾ ਅਟੁੱਟ ਪ੍ਰਵਾਹ ਚਲਾਇਆ ਗਿਆ।                                      ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੈਂਬਰ ਸ਼੍ਰੋਮਣੀ ਕਮੇਟੀ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਸੁਖਦੀਪ ਸਿੰਘ ਸਿੱਧੂ, ਬਿਕਰਮ ਸਿੰਘ ਕੋਟਲਾ, ਸ: ਜਸਪਾਲ ਸਿੰਘ ਢੱਡੇ ਮੈਨੇਜਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਕੈਪਟਨ ਅਜੀਤਪਾਲ ਸਿੰਘ ਰੰਧਾਵਾ, ਚੇਅਰਮੈਨ ਬਲਬੀਰ ਸਿੰਘ ਚੰਦੀ, ਮਨਜੀਤ ਸਿੰਘ ਤਰਸਿਕਾ, ਜਸਪਾਲ ਸਿੰਘ ਭੋਆ, ਹਰਵਿੰਦਰ ਸਿੰਘ ਪੱਪੂ ਕੋਟਲਾ, ਗੁਰਮੀਤ ਸਿੰਘ ਮਤੇਵਾਲ, ਤਰਸੇਮ ਸਿੰਘ ਸਿਆਲਕਾ, ਬਲਵਿੰਦਰ ਸਿੰਘ ਸਿਆਲਕਾ,ਪ੍ਰਗਟ ਸਿੰਘ ਚੋਗਾਵਾਂ, ਸਰਵਨ ਸਿੰਘ ਰਾਮਦਿਵਾਲੀ, ਸ਼ਹੀਦ ਨਾਗ, ਬੀਬੀ ਧਰਮ ਕੌਰ, ਕੁਲਵਿੰਦਰ ਸਿੰਘ ਡਡੀਆਂ, ਬਲਦੇਵ ਸਿੰਘ ਡਡੀਆਂ, ਸਵਰਨਜੀਤ ਸਿੰਘ ਕੁਰਾਲੀਆ, ਮਨਪੀਤ ਸਿੰਘ ਡਡੀਆਂ, ਰਣਜੀਤ ਸਿੰਘ ਤਲਵੰਡੀ, ਹਰਪਾਲ ਸਿੰਘ ਬਿਲਾ, ਸੁਖਚੈਨ ਸਿੰਘ ਭੋਮਾ, ਹਰਜਿੰਦਰ ਸਿੰਘ ਰਖਨਾਗ, ਲਖਵੰਤ ਸਿੰਘ ਗਿਲ, ਨਿਸ਼ਾਨ ਸਿੰਘ ਸੋਹੀਆਂ, ਕੁਦਨ ਸਿੰਘ ਵਡਾਲਾ, ਧਰਮ ਸਿੰਘ ਰੁਮਾਨਾ, ਨਿਰਮਲ ਸਿੰਘ ਨਾਗ, ਮੱਖਨ ਸਿੰਘ ਹਰੀਆਂ, ਗੁਰਮੁਖ ਸਿੰਘ ਬਿਲਾ, ਰਸ਼ਪਾਲ ਸਿੰਘ ਪਪਾ ਕੋਟਲਾ, ਗੁਰਵਿੰਦਰ ਸਿੰਘ ਗਿੰਦਾ ਚਵਿੰਡਾ ਦੇਵੀ, ਪ੍ਰਭਦਿਆਲ ਨੰਗਲ, ਧਰਮ ਸਿੰਘ ਰੁਮਾਣਾ, ਮਲਕੀਤ ਸਿੰਘ ਸ਼ਾਮਨਗਰ, ਬਲਜੀਤ ਸਿੰਘ ਢਿੰਗਨੰਗਲ, ਸੁਖਦੀਪ ਸਿੰਘ ਦੀਪੀ, ਸਤਨਾਮ ਸਿੰਘ ਨਾਗ, ਰਣਜੀਤ ਸਿੰਘ ਭੋਮਾ, ਸਰਪੰਚ ਅਮਰੀਕ ਸਿੰਘ ਢੱਡੇ, ਜੋਗਾ ਸਿੰਘ ਅਠਵਾਲ, ਬਾਬਾ ਗੁਰਦੀਪ ਸਿੰਘ , ਹਰਜੀਤ ਸਿੰਘ ਮਾਨ, ਭਬਪਿੰਦਰ ਸਿੰਘ ਗਿਲ, ਮੈਨੇਜਰ ਸਰੂਪ ਸਿੰਘ ਢੰਡੇ, ਸੁਖਦੇਵ ਸਿੰਘ ਵਰਿਆਮ ਨੰਗਲ, ਜਸਪਾਲ ਸਿੰਘ ਮੰਗਾਸਰਾਏ, ਮਨਜਿੰਦਰ ਸਿੰਘ ਮਾਂਗਾਸਰਾਏ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਭਾਰੀ ਗਿਣਤੀ ਔਰਤਾਂ ਅਤੇ ਬਚੇ ਵੀ ਹਾਜਰ ਸਨ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply