Friday, August 7, 2026

ਭਾਰਤੀ ਏਅਰਟੇਲ ਸੀ.ਕੇ.ਡੀ. ਇੰਸਟੀਟਿਉਟ ਵਿਖੇ ਸਮਰ ਟਰੇਨਿੰਗ ਡਰਾਈਵ ਲਈ ਪੁ’ਜੀ

ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ ਸੱਗੂ) – ਮੋਬਾਇਲ ਖੇਤਰ ਵਿਚ ਵਿਸ਼ਵ ਵਿਚ ਚੌਥੇ ਸਥਾਨ ਤੇ ਆਪਣਾ ਮੁਕਾਮ ਬਣਾ ਚੁਕੀ ਭਾਰਤੀ ਏਅਰਟੈਲ ਲਿਮਿਟੇਡ ਕੰਪਨੀ ਸੀ. ਕੇ. ਡੀ. ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਸੀ. ਕੇ. ਡੀ. ਆਈ. ਐਮ. ਟੀ) ਵਿਖੇ 2016 ਵਿਚ ਐਮ ਬੀ ਏ ਚ’ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਲਈ ਜਾਇੰਟ ਕੈਂਪਸ ਸਮਰ ਟਰੇਨਿੰਗ ਡਰਾਈਵ ਵਾਸਤੇ ਪੁੱਜੀ।ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ) ਨੇ ਸੀ.ਕੇ.ਡੀ.ਆਈ. ਐਮ. ਟੀ ਦੇ ਸਹਿਯੋਗ ਨਾਲ ਇਸ ਡਰਾਈਵ ਦਾ ਆਯੋਜਨ ਕੀਤਾ। ਮਿ. ਜਗਨੂਰ ਸਿੰਘ (ਜੋਨਲ ਬਿਜਨੈਸ ਮੈਨੇਜਰ, ਭਾਰਤੀ ਏਅਰਟੈਲ ) ਦੀ ਅਗਵਾਈ ਹੇਠ ਕੰਪਨੀ ਦੇ 4 ਸੀਨੀਅਰ ਐਗਜੇਕਟਿਵ ਨੇ ਇਸ ਪਲੇਸਮੈਂਟ ਡਰਾਈਵ ਨੂੰ ਆਯੋਜਿਤ ਕਰਵਾਇਆ। ਮਿ. ਨਵਦੀਪਕ ਸੰਧੂ (ਪਲੇਸਮੈਂਟ ਅਫਸਰ, ਪੀ.ਟੀ.ਯੂ) ਨੇ ਪਿਛਲੀਆਂ ਪਲੇਸਮੈਂਟ ਡਰਾਈਵਜ ਵਿਚ ਹੋਏ ਤਜੁਰਬਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਮੈਂਬਰ ਇੰਚਾਰਜ ਡਾ. ਬਲਜਿੰਦਰ ਸਿੰਘ ਨੇ ਆਏ ਅਫਸਰਾਂ ਦਾ ਨਿੱਘਾ ਸੁਆਗਤ ਕੀਤਾ।ਇਸ ਡਰਾਈਵ ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ਤੋ ਆਏ ਕਈ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਹਨਾਂ ਵਿਚੋਂ 14 ਵਿਦਿਆਰਥੀ ਗਰੁਪ ਡਿਸਕਸ਼ਨ ਅਤੇ ਪਰਸਨਲ ਇੰਟਰਵਿਊ ਵਰਗੇ ਚੂਣੋਤੀਪੂਰਨ ਰਾਊਂਡਜ ਪਾਰ ਕਰਨ ਤੋਂ ਬਾਦ ਸ਼ਾਰਟਲਿਸਟ ਕੀਤੇ ਗਏ। ਜਿਹਨਾਂ ਵਿਚੋਂ ਸੀ. ਕੇ. ਡੀ. ਦੇ ਤਿੰਨ ਵਿਦਿਆਰਥੀ ਗੋਰਵ ਸ਼ਰਮਾ, ਸੰਦੀਪ ਸਿੰਘ, ਸਾਕਸ਼ੀ ਸਹਿਤ ੮ ਵਿਦਿਆਰਥੀਆਂ ਨੂੰ ਅਖੀਰ ਚ ਚੁਣਿਆ ਗਿਆ।

               ਮੈਂਬਰ ਇੰਚਾਰਜ ਡਾ. ਬਲਜਿੰਦਰ ਸਿੰਘ ਅਤੇ ਸੀ. ਕੇ. ਡੀ. ਦੇ ਪ੍ਰਿੰਸੀਪਲ ਡਾ: ਐਚ. ਐਸ. ਸੰਧੂ ਨੇ ਕਿਹਾ ਕਿ ਸਾਡਾ ਮਕਸਦ ਵਿਦਿਆਰਥੀਆਂ ਨੂੰ ਊਚੇਰੀ ਸਿਖਿਆ ਦੇ ਨਾਲ ਨਾਲ ਇੰਡਸਟਰੀ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਊਣਾ ਵੀ ਹੈ। ਉਹਨਾਂ ਅੱਗੇ ਦਸਿਆ ਕਿ ਸਾਡਾ ਕਾਲਜ ਪਹਿਲੇ ਸਾਲ ਤੋਂ ਹੀ ਵਿਦਿਆਰਥੀਆਂ ਦੀ ਟਰੇਨਿੰਗ ਨੂੰ ਅਹਿਮੀਅਤ ਦਿਦਿੰਆਂ ਉਹਨਾਂ ਨੂੰ ਮੋਟੀਵੇਸ਼ਨਲ ਅਤੇ ਕਮਿਊਨਿਕੇਸ਼ਨ ਸਕਿਲਜ, ਗਰੁਪ ਡਿਸਕਸ਼ਨ ਅਤੇ ਇੰਟਰਵਿਊ ਦੀ ਤਿਆਰੀ ਤੇ ਜੋਰ ਦਿੰਦਾ ਹੈ ਜਿਸ ਨਾਲ ਵਿਦਿਆਰਥੀਆਂ ਵਿਚ ਆਤਮੁਵਿਸ਼ਵਾਸ ਵੱਧਦਾ ਹੈ ਜੋ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਿਵਾਊਣ ਵਿਚ ਸਹਾਈ ਸਿੱਧ ਹੁੰਦਾ ਹੈ। ਉਹਨਾਂ ਹੈਡ ਪਲੇਸਮੈਂਟਸ ਸ: ਪਰਮਜੀਤ ਸਿੰਘ ਮੱਕੜ (ਡੀਨ ਪਲੇਸਮੈਂਟ ਐਂਡ ਕੌਰਪੋਰੇਟ ਰਿਲੇਸ਼ਨਜ਼) ਦੀ ਅਜਿਹੀ ਪਲੇਸਮੈਂਟ ਡਰਾਈਵਜ ਕਰਵਾਉਣ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।  ਮਿ. ਜਗਨੂਰ ਸਿੰਘ (ਜੋਨਲ ਬਿਜਨੈਸ ਮੈਨੇਜਰ), ਮਿ. ਨਿਪੁਨ ਜੈਨ, ਮਿ. ਜਤਿੰਦਰ ਸ਼ਰਮਾ, ਮਿ. ਵਿਸ਼ਾਲ ਸ਼ਰਮਾ (ਜੋਨਲ ਸੇਲਜ ਮੈਨੇਜਰ) ਅਤੇ ਮਿ. ਮਰਿਗਇੰਦਰ ਬੇਦੀ (ਸਹਾਇਕ ਪਲੇਸਮੈਂਟ ਅਫਸਰ, ਪੀ.ਟੀ.ਯੂ.) ਨੇ ਸੀ. ਕੇ. ਡੀ ਕਾਲਜ ਦਾ ਧੰਨਵਾਦ ਪ੍ਰਗਟਾਇਆ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply