
ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਸਹੋਤਾ ਆਈ ਕੇਅਰ ਵਿੱਖੇ ਡਰਾਈ ਆਈਜ਼ ਦਾ ਮੁਫਤ ਚੈਕਅਪ ਕੈਪ ਲਗਾਇਆ ਗਿਆ।ਜਿਸ ਵਿੱਚ 80 ਮਰੀਜ਼ਾ ਨੇ ਆਪਣੀਆ ਅੱਖਾ ਦਾ ਚੈਕਅਪ ਕਰਵਾਇਆ ਤੇ ਮਰੀਜ਼ਾ ਦਾ ਸ਼ਿਰਮਰ ਟੈਸਟ ਵੀ ਕੀਤਾ ਅਤੇ 15 ਮਰੀਜ਼ਾ ਦੀਆ ਅੱਖਾ ਮਾਡਰੇਟ ਤੋ ਸਵੀਅਰ ਡਰਾਈਨੈਸ਼ ਨਾਲ ਪ੍ਰਭਾਵਿਤ ਸਨ।ਸਾਰੇ ਮਰੀਜ਼ਾ ਨੂੰ ਫਰੀ ਦਵਾਈਆ ਵੀ ਦਿੱਤੀਆਂ ਗਈਆਂ ਤੇ ਚਸ਼ਮਿਆਂ ਦੇ ਨੰਬਰ ਵੀ ਦਿੱਤੇ ਗਏ।ਕੈਪ ਦੌਰਾਨ ਡਾ. ਸਹੋਤਾ ਨੇ ਮਰੀਜ਼ਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਬਿਮਾਰੀ ਲਗਾਤਾਰ ਲੈਪਟਾਪ, ਮੋਬਾਇਲ ਤੇ ਟੀ ਵੀ ਦੇਖਣ ਤੇ ਵਧਦੀ ਉਮਰ ਨਾਲ ਇਹ ਨਾਲ ਤੇਜ਼ੀ ਨਾਲ ਵਧਦੀ ਹੈ।ਡਾ. ਸਹੋਤਾ ਨੇ ਦੱਸਿਆ ਕਿ ਸ਼ੁੱਧ ਵਾਤਾਵਰਣ,ਚੰਗੀ ਖੁਰਾਕ ਤੇ ਵਧੀਆ ਕਿਸਮ ਦੇ ਗੋਗਲਸ਼ ਇਸ ਨੂੰ ਕਾਫੀ ਹੱਦ ਤੱਕ ਰੋਕ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨ੍ਹਾ ਡਾਕਟਰ ਦੀ ਸਲਾਹ ਦੇ ਆਈ ਡਰਾਪਸ ਪਾਣ ਨਾਲ ਵੀ ਇਹ ਬਿਮਾਰੀ ਹੋ ਸਕਦੀ ਹੈ। ਡਾ. ਸਹੋਤਾ ਨੇ ਦੱਸਿਆ ਕਿ ਡਰਾਈ ਆਈ ਦੀ ਪਹਿਚਾਣ ਇਹ ਹੈ ਕਿ ਇਸਨਾਲ ਅੱਖਾ ਵਿੱਚ ਥਕਾਵਟ, ਖੁਜਲੀ, ਲਾਲਗੀ, ਅੱਖ ਵਿੱਚ ਲਗਾਤਾਰ ਰੜਕ ਪੈਣਾ ਤੇ ਤੇਜ਼ ਰੋਸ਼ਨੀ ਦਾ ਬਰਦਾਸ਼ਤ ਨਾ ਹੋਣਾ ਤੇ ਟਾਇਮ ਤੇ ਇਲਾਜ ਨਾ ਹੋਣ ਤੇ ਨਜ਼ਰ ਦਾ ਘਟਨਾ ਤੇ ਅੱਖਾ ਵਿੱਚ ਜਖਮ ਵੀ ਹੋ ਸਕਦੇ ਹਨ।ਇਸ ਡਰਾਈ ਆਈ ਕੈਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾ ਤੋ ਇਲਾਵਾ ਸ਼੍ਰੀ ਚੇਤਨ ਸੂਦ, ਮੋਹਿਤ ਅਗਰਵਾਲ, ਸ਼੍ਰੀਮਤੀ ਨੀਤੂ ਕਾਜ਼ਲਾ ਹਰਪ੍ਰੀਤ ਕੌਰ ਤੇ ਚਮਨ ਲਾਲ ਆਦਿ ਹਾਜ਼ਰ ਸਨ।
Punjab Post Daily Online Newspaper & Print Media