Wednesday, September 30, 2026

ਪਿੰਗਲਵਾੜਾ ਵਿਖੇ ਕਾਕਲੀਅਰ ਇੰਮਪਲਾਂਟ ਐਕਟੀਵੇਸ਼ਨ ਸਮਾਰੋਹ

ਅੰਮ੍ਰਿਤਸਰ, 25 ਮਈ (ਗੁਰਚਰਨ ਸਿੰਘ) – ਮਾਨਵਤਾ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਦੇ ਆਸ਼ੀਰਵਾਦ ਨਾਲ 4 ਸਾਲ ਦੀ ਲੜਕੀ ਮਹਿਕ ਅਤੇ 6 ਸਾਲ ਦੇ ਲੜਕੇ ਧਰਮਵੀਰ ਸਿੰਘ, ਜਿਨਾਂ ਦੀ ਕਾਕਲੀਅਰ ਇੰਪਲਾਂਟ ਸਰਜਰੀ 18 ਅਤੇ 19 ਅਪ੍ਰੈਲ 2015 ਨੂੰ ਮਾਨਾਂਵਾਲਾ ਕੰਪਲੈਕਸ ਦੇ ਅਤੀ ਆਧੁਨਿਕ ਆਪਰੇਸ਼ਨ ਥੇਟਰ ਵਿਚ ਕੀਤੀ ਗਈ ਸੀ।ਉਸ ਕਾਕਲੀਅਰ ਇੰਪਲਾਂਟ ਦਾ ਅੱਜ ਪਿੰਗਲਵਾੜਾ ਵਿਖੇ ਐਕਟੀਵੇਸ਼ਨ ਕੀਤਾ ਜਾ ਰਿਹਾ ਹੈ।4 ਤੋਂ 6 ਮਹੀਨੇ ਅੰਦਰ ਇਹ ਬੱਚੇ ਆਮ ਬੱਚਿਆਂ ਦੀ ਤਰ੍ਹਾਂ ਬੋਲ ਅਤੇ ਸੁਣ ਸਕੇਗੀ।

ਇਹ ਆਪਰੇਸ਼ਨ ਪਦਮ ਸ੍ਰੀ ਅਵਾਰਡੀ ਡਾ. ਜੇ. ਐਮ ਹੰਸ ਅਤੇ ਉਹਨਾਂ ਦੀ ਟੀਮ ਨੇ ਕੀਤਾ ।ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਵਾਹਿਗੁਰੂ ਦਾ ਕੋਟਿ-ਕੋਟਿ ਧੰਨਵਾਦ ਕਰਦੇ ਹੋਏ ਇਹ ਉਮੀਦ ਜਤਾਈ ਕਿ ਆਮ ਲੋਕ, ਦਾਨੀ ਸਜਨ ਅਤੇ ਹੋਰ ਸਵੈ-ਸੰਸਥਾਵਾਂ ਇਸ ਖੇਤਰ ਵਿਚ ਅੱਗੇ ਆ ਕੇ ਗੂੰਗੇ ਬੋਲਿਆਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਉਹ ਵੀ ਸੁਨਣ ਅਤੇ ਬੋਲਣ ਦੀ ਸ਼ਕਤੀ ਪ੍ਰਾਪਤ ਕਰਕੇ ਆਮ ਬਚਿਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ ।ਇਹਨਾਂ ਬੱਚਿਆਂ ਦੇ ਆਪਰੇਸ਼ਨ ਉਤੇ ਪਿੰਗਲਵਾੜੇ ਵਲੋਂ ਇਕ ਬੱਚੇ ਲਈ ਲਗਭਗ 8 ਲਖ ਦੀ ਲਾਗਤ ਆਈ ਹੈ ਜੋ ਕਿ ਪਿੰਗਲਵਾੜਾ ਵਲੋਂ ਮੁਫ਼ਤ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਿੰਗਲਵਾੜੇ ਵਾਸਤੇ ਇਹ ਇਕ ਬਹੁਤ ਹੀ ਇਤਿਹਾਸਿਕ ਦਿਨ ਹੈ ਜਦੋਂ ਇਹਨਾਂ ਬੱਚਿਆਂ ਦਾ ਕਾਕਲੀਅਰ ਇੰਪਲਾਂਟ ਦਾ ਐਕਟੀਵੇਸ਼ਨ ਕੀਤਾ ਜਾ ਰਿਹਾ ਹੈ।
ਪ੍ਰੋ. ਡਾ. ਜਗਦੀਪਕ ਸਿੰਘ ਈ.ਐਨ.ਟੀ. ਸਰਜਨ ਅਤੇ ਵਾਈਸ ਪ੍ਰਧਾਨ ਪਿੰਗਲਵਾੜਾ ਸੋਸਾਇਟੀ ਨੇ ਦਸਿਆ ਕਿ ਐਕਟੀਵੇਸ਼ਨ ਦੇ ਦੌਰਾਨ ਬੱਚਾਂ ਜਾਂ ਤਾਂ ਰੋਂਦਾ ਹੈ, ਜਾਂ ਹੱਸਦਾ ਹੈ ਜਾਂ ਗੁੰਮਸੁੰਮ ਹੋ ਜਾਂਦਾ ਹੈ ਕਿਉਂਕਿ ਇਹ ਬੱਚੇ ਲਈ ਸੁਣਨ ਦੀ ਇਕ ਨਵੀਂ ਧੁੰਨ ਹੁੰਦੀ ਹੈ।
ਇਸ ਸਮੇਂ ਪਿੰਗਲਵਾੜਾ ਸੰਸਥਾ ਵਲੋਂ ਸz. ਮੁਖਤਾਰ ਸਿੰਘ ਆਨਰੇਰੀ ਸਕੱਤਰ, ਸz. ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਸz. ਰਜਿੰਦਰ ਪਾਲ ਸਿੰਘ ਅਤੇ ਦਿੱਲੀ ਤੋਂ ਟੈਸਟ ਕਰਨ ਆਈ ਟੀਮ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply