Sunday, September 27, 2026

ਦੁਕਾਨ ‘ਚੋਂ ਫਰਿੱਜ, ਕੂਲਰ ਤੇ ਬੈਟਰੇ ਚੋਰੀ ਕਰਨ ਵਾਲੇ ਮੁਲਾਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

ਦੁਕਾਨ ਤੋਂ ਚੋਰੀ ਕਰਕੇ ਘਰੋਂ ਵੇਚਦਾ ਦੀ ਸੀ ਚੋਰੀ ਕੀਤਾ ਸਮਾਨ

PPN2705201504ਛੇਹਰਟਾ, 27 ਮਈ (ਨੋਬਲ) – ਥਾਣਾ ਛੇਹਰਟਾ ਦੀ ਪੁਿਲਸ ਨੇ ਇਕ ਦੁਕਾਨ ਦੇ ਮੁਲਾਜ਼ਮ ਨੂੰ ਆਪਣੀ ਹੀ ਦੁਕਾਨ ਤੋਂ ਸਮਾਨ ਚੋਰੀ ਕਰਨ ਦੇ ਦੋਸ਼ ‘ਚ ਕਾਬੂ ਕੀਤਾ ਹੈ।ਸਥਾਨਕ ਨਰਾਇਣਗੜ ਸਥਿਤ ਅਵਤਾਰ ਟੀ.ਵੀ ਸੈਂਟਰ ਦੇ ਮਾਲਕ ਅਵਤਾਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਦੁਕਾਨ ਤੋਂ ਕੁੱਝ ਸਮਾਨ ਚੋਰੀ ਹੋ ਰਿਹਾ ਹੈ ਅਤੇ ਚੋਰੀ ਦਾ ਸ਼ੱਕ ਦੁਕਾਨ ‘ਤੇ ਕੰਮ ਕਰਦੇ ਮੁਲਾਜ਼ਮ ‘ਤੇ ਹੈ।ਇਸ ਸ਼ਿਕਾਇਤ ‘ਤੇ ਛੇਹਰਟਾ ਚੌਂਕੀ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਪੁਲਿਸ ਪਾਰਟੀ ਸਮੇਤ ਮੁਲਾਜ਼ਮ ਦੇ ਘਰ ਛਾਪਾਮਾਰੀ ਕੀਤੀ ਤਾਂ ਉਸ ਦੇ ਘਰੋਂ ਦੁਕਾਨ ‘ਚੋਂ ਚੋਰੀ ਕੀਤੇ ਦੋ ਕੂਲਰ, ਇਕ ਫਰਿੱਜ ਅਤੇ ਇੰਨਵੈਰਟਰ ਦੇ 2 ਬੈਟਰੇ ਬਰਾਮਦ ਹੌਏ।ਦੋਸ਼ੀ ਦੀ ਪਛਾਣ ਪਾਰਲ ਗੌਰੀ ਊਰਫ ਪ੍ਰਿੰਸ ਵਰਮਾ ਪੁੱਤਰ ਸੁਰਿੰਦਰ ਵਰਮਾ ਵਾਸੀ ਪਿਸ਼ੌਰੀ ਅਹਾਤਾ ਪੁਰਾਣਾ ਨਰਾਇਣਗੜ ਵਜੋਂ ਹੌਈ ਹੈ।ਜਿਸ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply