Sunday, March 22, 2026

ਦੋ ਦਿਨਾਂ ਸੂਬਾ ਪੱਧਰੀ ਰੋਪ ਸਕਿਪਿੰਗ ਪ੍ਰਤੀਯੋਗਤਾ ‘ਚ ਅੰਮ੍ਰਿਤਸਰ ਬਣਿਆ ਚੈਂਪੀਅਨ

ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ 300 ਲੜਕੇ/ਲੜਕੀਆਂ ਕੀਤੀ ਉਚੇਚੇ ਤੌਰ ਤੇ ਸ਼ਿਰਕਤ

PPN2805201509
ਅੰਮ੍ਰਿਤਸਰ, 28 ਮਈ (ਗੁਰਚਰਨ ਸਿੰਘ) – ਸਟੇਟ ਰੋਪ ਸਕਿਪਿੰਗ ਐਸੋਸ਼ੀਏਸ਼ਨ (ਰਜਿ.) ਦੇ ਵੱਲੋਂ ਜਿਲ੍ਹਾ ਫਰੀਦਕੋਟ ਦੇ ਪਿੰਡ ਜਿਊਣਵਾਲਾ ਵਿਖੇ ਸਥਿਤ ਮੇਜਰ ਅਜੈਬ ਸਿੰਘ ਕੌਨਵੈਂਟ ਸਕੂਲ ਵਿਖੇ ਕਰਵਾਈ ਗਈ ਵੱਖ-ਵੱਖ ਉਮਰ ਵਰਗ ਦੇ  ਲੜਕੇ ਲੜਕੀਆਂ ਦੀ 7ਵੀਂ ਸਟੇਟ ਰੋਪ ਸਕਿਪਿੰਗ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੇ ਲੜਕੇ ਲੜਕੀਆਂ ਦੀ ਝੰਡੀ ਰਹੀ।ਅੰਮ੍ਰਿਤਸਰ ਪੁੱਜਣ ਤੇ ਟੀਮ ਦਾ ਖਿਡਾਰੀਆਂ ਤੇ ਖੇਡ ਪ੍ਰਮੋਟਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਕੋਚ ਨਵਦੀਪ ਸਿੰਘ ਨੇ ਦੱਸਿਆ ਕਿ  ਐਸੋਸ਼ੀਏਸ਼ਨ ਦੀ ਸਰਕਦਾ ਅਹੁੱਦੇਦਾਰ ਮੈਡਮ ਵਰਸਾ ਬਾਵਾ ਤੇ ਵਰਿੰਦਰ ਬਾਵਾ ਦੀ ਨਿਗਰਾਨੀ ਅਤੇ ਟੀਡੀ ਪ੍ਰਿੰਸੀਪਲ ਐਸਐਸ ਬਰਾੜ ਤੇ ਕਨਵੀਨਰ ਮੈਡਮ ਪੂਜਾ ਪਲਟਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਕਰਵਾਈ ਗਈ ਦੋ ਦਿਨਾਂ ਸੂਬਾ ਪੱਧਰੀ ਇਸ ਖੇਡ ਪ੍ਰਤੀਯੋਗਤਾ ਦੇ ਵਿੱਚ ਸੂਬਾ ਭਰ ਦੇ 14 ਜਿਲ੍ਹਿਆਂ ਦੇ 300 ਰੋਪ ਸਕਿਪਿੰਗ (ਲੜਕੇ/ਲੜਕੀਆਂ) ਖਿਡਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਬੇਮਿਸਾਲ ਖੇਡ ਫੰਨ ਦਾ ਮੁਜ਼ਾਹਰਾ ਕੀਤਾ।ਇਸ ਦੌਰਾਨ ਕੋ-ਕਨਵੀਨਰ ਮੈਡਮ ਵੀਰਪਾਲ ਕੌਰ ਸੇਖੋਂ ਨੇ ਦੋ ਦਿਨਾਂ ਇਸ ਖੇਡ ਪ੍ਰਤੀਯੋਗਤਾ ਦੇ ਵੱਖ-ਵੱਖ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਵੱਖ-ਵੱਖ ਪ੍ਰਕਾਰ ਦੇ ਮੁਕਾਬਲਿਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਸ ਦੌਰਾਨ ਅੰਮ੍ਰਿਤਸਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ ਜਦੋਂਕਿ ਗੁਰਦਾਸਪੁਰ ਦੂਸਰੇ ਸਥਾਨ ਤੇ ਰਹਿ ਕੇ ਉਪ ਜੇਤੂ ਅਤੇ ਫਰੀਦਕੋਟ ਨੂੰ ਤੀਸਰਾ ਸਥਾਨ ਮਿਲਿਆ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੇ ਅਦਾ ਕੀਤੀ ਤੇ ਕਿਹਾ ਕਿ ਇਕ ਤੰਦਰੁਸਤ ਸਰੀਰ ਦੇ ਲਈ ਰੋਪ ਸਕਿਪਿੰਗ ਦਾ ਅਭਿਆਸ ਬਹੁਤ ਲਾਹੇਵੰਦ ਹੁੰਦਾ ਹੈ ਉਹਨਾਂ ਕਿਹਾ ਕਿ ਹਲਕੀ ਉਮਰੇ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਇਹ ਖਿਡਾਰੀ ਭਵਿੱਖ ਵਿੱਚ ਬੇਮਿਸਾਲ ਪ੍ਰਾਪਤੀਆਂ ਕਰਨਗੇ।
ਇਸ ਮੌਕੇ ਟੂਰਨਾਮੈਂਟ ਦੇ ਟੀਡੀ ਪ੍ਰਿੰ. ਸੁਖਚੈਨ ਸਿੰਘ ਬਰਾੜ ਨੇ ਮੁੱਖ ਮਹਿਮਾਨ ਖਿਡਾਰੀਆਂ ਤੇ ਕੋਚਾਂ ਦਾ ਧੰਨਵਾਦ ਕਰਦਿਆਂ ਪ੍ਰਿੰ. ਬਲਵਿੰਦਰ ਸਿੰਘ ਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੋ-ਕਨਵੀਨਰ ਮੈਡਮ ਵੀਰਪਾਲ ਕੌਰ ਸੇਖੋਂ ਨੇ ਐਸੋਸ਼ੀਏਸ਼ਨ ਦੀਆਂ ਜਿਲ੍ਹਾ ਸੂਬਾ ਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਤੇ ਰੌਸ਼ਨੀ ਪਾਈ।ਇਸ ਮੌਕੇ ਮੈਡਮ ਜਸਪ੍ਰੀਤ ਕੌਰ ਬਰਾੜ, ਕੈਪਟਨ ਸੁਖਜੀਤ ਕੌਰ ਬਾਦਲ, ਬਲਵਿੰਦਰ ਕੌਰ ਗਿੱਲ, ਰਜਵੰਤ ਕੌਰ ਗੁਰਦਾਸਪੁਰ, ਅਮਰਜੀਤ ਸਿੰਘ ਬਟਾਲਾ, ਕਮਿੱਕਰ ਸਿੰਘ ਬਰਾੜ, ਸੰਦੀਪ, ਨਿਸ਼ਾਨ, ਸੁਖਵਿੰਦਰ, ਦਾਨਿਸ਼, ਅਸ਼ੀਸ਼, ਸੁਧੀਰ ਤੇ ਭਾਨੂੰ ਸ਼ਰਮਾ ਆਦਿ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply