Thursday, October 1, 2026

ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ, ਸੁਲਤਾਨਵਿੰਡ ਦਾ ਦੱਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

PPN2905201513.jpg

ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) -ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ, ਅੰਮ੍ਰਿਤਸਰ ਦਾ ਦੱਸਵੀਂ ਜਮਾਤ (201415) ਦਾ ਨਤੀਜਾ 100 ਫੀਸਦੀ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 183 ਵਿਦਿਆਰਥੀ ਬੈਠੇ ਸਨ।ਜਿੰਨ੍ਹਾਂ ਵਿੱਚੋ 10 ਸੀ.ਜੀ.ਪੀ.ਏ ਵਿੱਚ 3 ਵਿਦਿਆਰਥੀ ਆਏ 9 ਤੇਂ 9 ਤੋਂ ਵੱਧ ਸੀ.ਜੀ.ਪੀ.ਏ ਵਿੱਚ 33 ਵਿਦਿਆਰਥੀ ਆਏ।8 ਤੇਂ 8 ਤੋਂ ਵੱਧ ਸੀ.ਜੀ.ਪੀ.ਏ ਵਿੱਚ 48 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਸਕੂਲ ਦੇ ਮੈਂਬਰ ਇੰਚਾਰਜ਼ਾਂ ਸ੍ਰ. ਪ੍ਰਿੰਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ, ਸ੍ਰ. ਸੁਰਜੀਤ ਸਿੰਘ ਤੇ ਮੈਂਡਮ ਪ੍ਰਿੰਸੀਪਲ ਸ੍ਰੀ ਮਤੀ ਅਮਰਜੀਤ ਕੌਰ ਨੇ ਅੱਵਲ ਦਰਜ਼ੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਹੋਇਆਂ ਜਿੰਦਗੀ ਦੇ ਵਿਚਲੀਆਂ ਹੋਰ ਬੁਲੰਦੀਆਂ ਨੂੰ ਸਫਲਤਾਪੂਰਕ ਪ੍ਰਾਪਤ ਕਰਨ ਲਈ ਪ੍ਰੇਰਿਆ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply