Tuesday, September 29, 2026

ਐਸ.ਕੇ.ਡੀ.ਖਾਲਸਾ ਸੀਨੀ: ਸੈਕੰ: ਸਕੂਲ ਤੁੱਗਲਵਾਲਾ ਦੇ ਵਿੱਦਿਆਰਥੀਆਂ ਦਸਵੀਂ ਦੇ ਨਤੀਜ਼ਿਆਂ ‘ਚ ਮਾਰੀਆਂ ਮੱਲਾਂ

PPN3005201503

ਬਟਾਲਾ, 30 ਮਈ (ਨਰਿੰਦਰ ਬਰਨਾਲ) – ਐਸ.ਕੇ.ਡੀ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁੱਗਲਵਾਲਾ ਦੇ ਵਿੱਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜ਼ਿਆਂ ਵਿੱਚ ਪਿੱਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੱਲਾਂ ਮਾਰੀਆਂ ਹਨ ।ਇਸ ਸਕੂਲ ਦੀ ਵਿੱਦਿਆਰਥਣ ਗੁਲਸ਼ਨਪ੍ਰੀਤ ਕੌਰ ਪੁੱਤਰੀ ਸੰਤੋਖ ਸਿੰਘ ਤੁਗਲਵਾਲਾ ਨੇ 650 ਵਿੱਚੋਂ 628 ਅੰਕ (97%)ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 19ਵਾਂ ਅਤੇ ਜਿਲ੍ਹਾ ਗੁਰਦਾਸਪੁਰ ਵਿੱਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਇਲਾਕੇ ਅਤੇ ਸੰਸਥਾ ਦਾ ਨਾਮ ਰੋਸ਼ਨ ਕਰਨ ਕੀਤਾ। ਇਸ ਹੋਣਹਾਰ ਵਿੱਦਿਆਰਥਣ ਨੂੰ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ 5100 ਰੁਪਏ ਨਕਦ ਦੇ ਕੇ ਹੌਸ਼ਲਾ ਅਫਜਾਈ ਕਰਦਿਆਂ ਸਿਰਪਾਓ ਨਾਲ ਸਨਮਾਨਿਤ ਕੀਤਾ।
ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਇਸ ਵਾਰ ਐਸ.ਕੇ.ਡੀ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁੱਗਲਵਾਲਾ ਦੇ ਦਸਵੀਂ ਜਮਾਤ ਦੇ 204 ਵਿੱਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਜਿੰਨ੍ਹਾਂ ਵਿੱਚੋਂ 137 ਵਿੱਦਿਆਰਥੀਆਂ ਨੇ ਫਸਟ ਡਵੀਜ਼ਨਾਂ ਪ੍ਰਾਪਤ ਕੀਤੀਆਂ ਹਨ। ਜਿੰਨ੍ਹਾਂ ਵਿੱਚੋਂ ਉਕਤ ਵਿੱਦਿਆਰਥਣ ਸਮੇਤ 8 ਵਿੱਦਿਆਰਥਣਾ ਮਨਪ੍ਰੀਤ ਕੌਰ ਗੁਨੋਪੁਰ ਨੇ 95%, ਅਮਨਦੀਪ ਕੌਰ ਭਾਮੜੀ 93%, ਸੁਖਰਾਜ ਕੌਰ ਤੁਗਲਵਾਲਾ 92%, ਦਮਨਦੀਪ ਕੌਰ ਲੁਧਿਆਣਾ 92%, ਨਵਕਿਰਨ ਕੌਰ ਬੇਰੀ 91.3%, ਰਮਨਦੀਪ ਕੌਰ ਮਠੋਲਾ 90% ਅਤੇ ਨਵਦੀਪ ਕੌਰ ਭਾਮ ਨੇ 90% ਅੰਕ ਪ੍ਰਾਪਤ ਕੀਤੇ ਹਨ। ਇਹਨਾਂ ਤੋਂ ਇਲਾਵਾ 19 ਵਿੱਦਿਆਰਥੀਆਂ ਨੇ 80% ਤੋਂ ਉੱਪਰ, 47 ਵਿੱਦਿਆਰਥੀਆਂ ਨੇ 70% ਤੋਂ ਉੱਪਰ ਅਤੇ 63 ਵਿੱਦਿਆਰਥੀਆਂ ਨੇ 60% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸੰਸਥਾ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਕਾਲਜ ਪ੍ਰਧਾਨ ਸz.ਗਰਨਾਮ ਸਿੰਘ ਰਿਆੜ, ਕਾਲਜ ਪ੍ਰਿੰਸੀਪਲ ਸz.ਸਵਰਨ ਸਿੰਘ ਵਿਰਕ,ਸਕੂਲ ਪ੍ਰਿੰਸੀਪਲ ਸਿਮਰਜੀਤ ਕੌਰ ਅਤੇ ਗਗਨਦੀਪ ਸਿੰਘ ਵਿਰਕ ਨੇ ਮੱਲਾਂ ਮਾਰਨ ਵਾਲੇ ਵਿੱਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਸz.ਵਿਰਕ ਵਲੋਂ ਇਹਨਾਂ ਬੱਚਿਆਂ ਦੇ ਸਨਮਾਨ ਲਈ ਇਨਾਮ ਸਮਾਰੋਹ ਦੀ ਘੋਸਣਾ ਵੀ ਕੀਤੀ ਗਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply